ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਪੰਜਾਬ ਵਿੱਚ ਕਿਸਾਨਾਂ ਦੇ ਸੰਘਰਸ਼ ਦੇ ਇਤਿਹਾਸ ਵਿੱਚ ਅੱਜ ਇੱਕ ਹੋਰ ਨਵਾਂ ਇਤਿਹਾਸ ਉਸ ਵੇਲੇ ਬਣ ਗਿਆ ਜਦੋਂ ਪੰਜਾਬ ਦੀਆਂ 9 ਕਿਸਾਨ ਜਥੇਬੰਦੀਆਂ ਨੇ ਇਕ ਮੰਚ ‘ਤੇ ਇਕੱਠੇ ਹੋ ਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਲਈ ਤਿੱਖਾ ਸੰਘਰਸ਼ ਕਰ ਦਾ ਐਲਾਨ ਕਰ ਦਿੱਤਾ ।
9 ਕਿਸਾਨ ਜਥੇਬੰਦੀਆਂ ਦੀ ਸਾਝੀ ਮੀਟਿੰਗ ਕਿਸਾਨ ਭਵਨ ਚੰਡੀਗੜ ਵਿਖੇ ਕਿਸਾਨਾਂ ਨੂੰ ਆ ਰਹੀਆਂ ਨਵੀਆਂ ਸਮੱਸਿਆਵਾ ਨੂੰ ਹੱਲ ਕਰਨ ਸੰਬਧੀ ਹੋਈ ਮੀਟਿੰਗ ਵਿੱਚ ਅਜਮੇਰ ਸਿੰਘ ਲੱਖੋਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਬੀ.ਕੇ.ਯੂ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ ਪ੍ਰਧਾਨ ਬੀ.ਕੇ ਯੂ ਏਕਤਾ ਸਿੱਧੂਪੁਰ, ਹਰਮੀਤ ਸਿੰਘ ਕਾਦੀਆਂ ਪ੍ਰਧਾਨ ਬੀ.ਕੇ ਯੂ ਕਾਦੀਆਂ, ਸਤਨਾਮ ਸਿੰਘ ਬਹਿਰੂ ਪ੍ਰਧਾਨ ਇਡੀਅਨ ਫਾਰਮਜ਼ ਐਸੋਸੀਏਸ਼ਨ, ਮਨਜੀਤ ਸਿੰਘ ਰਾਏ ਬੀ.ਕੇ.ਯੂ ਦੁਆਬਾ, ਸਤਨਾਮ ਸਿੰਘ ਸਾਹਨੀ ਕਿਸਾਨ ਸੰਘਰਸ਼ ਕਮੇਟੀ ਦੁਆਬਾ, ਰਾਜਵਿੰਦਰ ਸਿੰਘ ਰਾਜੂ ਮਾਝਾ ਸੰਘਰਸ਼ ਕਮੇਟੀ,ਜਸਵੰਤ ਸਿੰਘ ਪਠਾਨਕੋਟ ਲੋਕ ਭਲਾਈ ਇਨਸਾਫ ਵੈਲ ਫੇਅਰ ਸੁਸਾਇਟੀ ਕਮੇਟੀ ,ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਮੰਚ ਆਦਿ ਹਾਜ਼ਰ ਸਨ।
ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੇ ਆਰਡੀਨੈਸਾਂ ਤੇ ਬਿਜ਼ਲੀ ਸੋਧ ਬਿੱਲੁ ਖਿਲਾਫ ਸੰਘਰਸ਼ ਸਾਝਾਂ ਲੜਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਸਾਝਾਂ ਸੰਘਰਸ਼ ਕਰਨ ਲਈ 9 ਮੈਬਰੀ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਤੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੇ ਆਰਡੀਨੈਸਾਂ ਵਿਰੁੱਧ ਪੰਜਾਬ ਵਿਧਾਨ ਸਭਾ ਦੇ 28 ਅਗਸਤ ਦੇ ਇਜਲਾਸ ਵਿੱਚ ਇਨ੍ਹਾਂ ਆਰਡੀਨੈਸਾਂ ਦੇ ਵਿਰੋਧ ਦਾ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜੇ ਤੇ ਇਨਾਂ ਮੁੱਦਿਆ ਸਮੇਤ ਬਿਜ਼ਲੀ ਸੋਧ ਬਿੱਲ ਖਿਲਾਫ 25 ਸਤੰਬਰ ਨੂੰ ਚੰਡੀਗੜ ਵਿਚ ਜਬਦਸਤ ਰੋਸ ਰੈਲੀ ਕੀਤੀ ਜਾਵੇਗੀ ਇਹ ਵੀ ਫੈਸਲਾ ਕੀਤਾ ਗਿਆ ਕਿ ਕਿਸਾਨ ਜਥੇਬੰਦੀਆਂ ਦੇ 15 ਸਤੰਬਰ ਦੇ ਪ੍ਰੋਗਰਾਮ ਦੀ ਵੀ ਹਮਾਇਤ ਕੀਤੀ ਜਾਂਦੀ ਹੈ ਜੱਦੋ ਤੱਕ ਸਰਕਾਰ ਇਹ ਕਿਸਾਨ ਮਾਰੂ ਫੈਸਲੇ ਰੱਦ ਨਹੀਂ ਕਰਦੀ ਤੱਦ ਤੱਕ ਸਰਕਾਰ ਖਿਲਾਫ ਜੋਰਦਾਰ ਸੰਘਰਸ਼ ਜ਼ਾਰੀ ਰਹੇਗਾ।
ਅੱਜ ਇੱਕ 9 ਕਿਸਾਨ ਜਥੇਬੰਦੀਆਂ ਦੀ ਇੱਕ ਕੌਆਰਡੀਨੇਸ਼ਨ ਕਮੇਟੀ ਬਣਾ ਦਿੱਤੀ ਹੈ ਜਿਹੜੀ ਕਿ ਸਾਝੇ ਤੌਰ ਤੇ ਅੰਦੋਲਨ ਨੂੰ ਅੱਗੇ ਚਲਾਵੇਗੀ।