ਨਿਊਜ਼ ਡੈਸਕ: ਮਸ਼ਹੂਰ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੂੰ 54ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ‘ਚ ‘ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਵਿਸ਼ੇਸ਼ ਮਾਨਤਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਚਾਰ ਦਹਾਕਿਆਂ ਦੇ ਸ਼ਾਨਦਾਰ ਕਰੀਅਰ ਦੇ ਨਾਲ, ਮਾਧੁਰੀ ਦੀਕਸ਼ਿਤ ਨੇ ਭਾਰਤੀ ਫਿਲਮ ਉਦਯੋਗ ‘ਤੇ ਇੱਕ ਅਮਿੱਟ ਛਾਪ ਛੱਡੀ ਹੈ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ, ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ. ਮੁਰੂਗਨ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪਣਜੀ, ਗੋਆ ਵਿੱਚ ਆਯੋਜਿਤ 54ਵੇਂ IFFI ਦੇ ਉਦਘਾਟਨ ਸਮਾਰੋਹ ਵਿੱਚ ਪੁਰਸਕਾਰ ਦਾ ਐਲਾਨ ਕੀਤਾ।
ਮੰਤਰੀ ਅਨੁਰਾਗ ਠਾਕੁਰ ਨੇ ਮਾਧੁਰੀ ਦੀਕਸ਼ਿਤ ਨੂੰ ਐਵਾਰਡ ਦਿੰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਕਿ ਹਰ ਯੁੱਗ ਦੀ ਇੱਕ ਪ੍ਰਤੀਕ, ਮਾਧੁਰੀ ਦੀਕਸ਼ਿਤ ਨੇ ਚਾਰ ਸ਼ਾਨਦਾਰ ਦਹਾਕਿਆਂ ਤੋਂ ਆਪਣੀ ਵਿਲੱਖਣ ਪ੍ਰਤਿਭਾ ਨਾਲ ਸਾਡੇ ਸਕ੍ਰੀਨਾਂ ਨੂੰ ਚਾਰ ਚੰਨ ਲਗਾਏ ਹਨ। ਮਾਧੁਰੀ ਦੀਕਸ਼ਿਤ ਨੇ ਹਮੇਸ਼ਾ ਹੀ ਭਾਰਤੀ ਫਿਲਮਾਂ ‘ਚ ਆਪਣੇ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਹੈਰਾਨ ਕੀਤਾ ਹੈ। ‘ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਵਿਸ਼ੇਸ਼ ਮਾਨਤਾ’ ਪੁਰਸਕਾਰ ਮਾਧੁਰੀ ਦੀਕਸ਼ਿਤ ਦੀਆਂ ਅਸਧਾਰਨ ਪ੍ਰਾਪਤੀਆਂ ਅਤੇ ਭਾਰਤੀ ਸਿਨੇਮਾ ‘ਤੇ ਉਸਦੇ ਸਥਾਈ ਪ੍ਰਭਾਵ ਦਾ ਪ੍ਰਮਾਣ ਹੈ।
Elated and Honoured to present the award of
Special Recognition for Contribution to Bharatiya Cinema to the iconic and unmatched Madhuri Dixit ji.
Her performances have enamoured generations of Cinephiles and she continues to enthral cinema lovers with the magnificence of her… pic.twitter.com/v8OvM30zlp
— Anurag Thakur (@ianuragthakur) November 20, 2023
An icon across the ages, @MadhuriDixit has graced our screens with unparalleled talent for four incredible decades.
From the effervescent Nisha to the captivating Chandramukhi, the majestic Begum Para to the indomitable Rajjo, her versatility knows no bounds.
Today, we are… pic.twitter.com/HlYUWHsWRY
— Anurag Thakur (@ianuragthakur) November 20, 2023
The #IFFI54 took off with a great start today in Goa. It is the vision of Honourable PM Shri Narendra Modi ji to make India the content hub of the globe and the increased participation of global films and film artists has again shown that the strength of IFFI is growing every… pic.twitter.com/sZrXLuodJl
— Anurag Thakur (@ianuragthakur) November 20, 2023
54ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ-ਆਈਐਫਐਫਆਈ 20 ਨਵੰਬਰ ਤੋਂ ਗੋਆ ਵਿੱਚ ਸ਼ੁਰੂ ਹੋ ਗਿਆ ਹੈ। ਉਦਘਾਟਨੀ ਸਮਾਰੋਹ ਬੰਬੋਲਿਮ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿੱਚ ਹੋਇਆ। ਇੰਟਰਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ 20 ਤੋਂ 28 ਨਵੰਬਰ ਤੱਕ ਚੱਲੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.