ਚੰਡੀਗੜ੍ਹ: ਸ਼ਹਿਰ ਦੀਆਂ ਸੜਕਾਂ ਤੇ ਲਗਜ਼ਰੀ ਕਾਰ ਨੂੰ ਤੇਜ਼ ਰਫਤਾਰ ਨਾਲ ਚਲਾਉਣਾ ਇੱਕ ਵਿਅਕਤੀ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਓਵਰ ਸਪੀਡ ਲਗਜ਼ਰੀ ਕਾਰ ਨੂੰ ਨਿਯਮ ਤੋੜਨ ਤੇ ਜ਼ਬਤ ਕਰ ਲਿਆ। ਪੁਲਿਸ ਨੇ ਦਿੱਲੀ ਨੰਬਰ ਦੀ ਸਫ਼ੈਦ ਰੰਗ ਦੀ ਇਸ ਲਗਜ਼ਰੀ ਕਾਰ ਦਾ 19000 ਰੁਪਏ ਦਾ ਚਲਾਨ ਵੀ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਨੰਬਰ ਦੀ ਲਗਜ਼ਰੀ ਲੈਂਬਰਗਿਨੀ ਕਾਰ ਲਗਭਗ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੰਡੀਗੜ੍ਹ ਦੀਆਂ ਸੜਕਾਂ ‘ਤੇ ਦੌੜ ਰਹੀ ਸੀ। ਇਸ ਦੌਰਾਨ ਸੂਚਨਾ ਮਿਲਣ ‘ਤੇ ਸੈਕਟਰ 16 / 17 ਡਿਵਾਇਡਿੰਗ ਰੋਡ ‘ਤੇ ਨਾਕਾ ਲਗਾਕੇ ਤਾਇਨਾਤ ਟ੍ਰੈਫਿਕ ਪੁਲਿਸ ਕਰਮੀਆਂ ਨੇ ਗੱਡੀ ਨੂੰ ਰੋਕ ਲਿਆ ਗੱਡੀ ਨਾਲ ਜੁੜੇ ਕੁਝ ਦਸਤਾਵੇਜ਼ਾਂ ਦੀ ਘਾਟ ਹੋਣ ਕਾਰਨ ਵੱਖ ਵੱਖ ਚਲਾਨ ਕਰਨ ਦੇ ਨਾਲ ਪੁਲਿਸ ਨੇ ਗੱਡੀ ਵੀ ਜ਼ਬਤ ਕਰ ਲਈ ਦਿੱਲੀ ਨੰਬਰ ਦੀ ਡੀਐਲਸੀਏ4664 ਲੈਂਬਰਗਿਨੀ ਕਾਰ ਦਿੱਲੀ ਵਿੱਚ ਹੀ ਰਜਿਸਟਰਡ ਹੈ।