ਲੁਧਿਆਣਾ ਸਟੇਸ਼ਨ ‘ਤੇ ਵੱਡਾ ਹਾਦਸਾ! ਦੋ ਹਿੱਸਿਆਂ ‘ਚ ਵੰਡੀ ਗਈ ਦਿੱਲੀ-ਕਟੜਾ ਰੇਲਗੱਡੀ, ਮੱਚਿਆ ਹੜਕੰਪ

Global Team
3 Min Read

ਲੁਧਿਆਣਾ : ਸ਼ਨੀਵਾਰ ਸਵੇਰੇ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਇੱਕ ਵੱਡਾ ਹਾਦਸਾ ਹੋਣ ਕਾਰਨ ਹੜਕੰਪ ਮਚ ਗਿਆ। ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸਪੈਸ਼ਲ ਟ੍ਰੇਨ ਜਿਵੇਂ ਹੀ ਸਟੇਸ਼ਨ ਤੋਂ ਰਵਾਨਾ ਹੋਣ ਲੱਗੀ, ਤਾਂ ਅਚਾਨਕ ਦੋ ਡੱਬਿਆਂ ਨੂੰ ਆਪਸ ਵਿੱਚ ਜੋੜਨ ਵਾਲੀ ਕਪਲਿੰਗ ਟੁੱਟ ਗਈ।ਕਪਲਿੰਗ ਟੁੱਟਣ ਕਾਰਨ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਸਲੀਪਰ ਕੋਚ ਦਾ ਟਾਇਲਟ ਨੁਕਸਾਨਿਆ ਗਿਆ।

ਟ੍ਰੇਨ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਕਾਰਨ ਯਾਤਰੀਆਂ ਵਿੱਚ ਹਫੜਾ ਦਫੜੀ ਮਚ ਗਈ ਅਤੇ ਲੋਕ ਇੱਧਰ-ਉੱਧਰ ਭੱਜਣ ਲੱਗੇ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਨਾਲ ਡੱਬਾ ਟੁੱਟਿਆ ਹੈ । ਜਿਸ ਵੇਲੇ ਹਾਦਸਾ ਵਾਪਰਿਆ, ਟ੍ਰੇਨ ਲੁਧਿਆਣਾ ਤੋਂ ਚੱਲਣ ਵਾਲੀ ਸੀ। ਨਿਊ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ (04081) ਨਾਂ ਦੀ ਇਹ ਟ੍ਰੇਨ ਅੱਜ ਤੜਕੇ ਢਾਈ ਵਜੇ ਤੋਂ ਬਾਅਦ ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਲਈ ਰਵਾਨਾ ਹੋਈ ਸੀ। ਸਵੇਰੇ 8:47 ਵਜੇ ਇਹ ਲੁਧਿਆਣਾ ਸਟੇਸ਼ਨ ‘ਤੇ ਪਹੁੰਚੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰੇਲਵੇ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ADCP ਸਮੀਰ ਵਰਮਾ ਨੇ ਕਿਹਾ- ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਸਵੇਰੇ ਦਿੱਲੀ-ਕਟੜਾ ਐਕਸਪ੍ਰੈਸ ਟ੍ਰੇਨ ਦੇ ਇੱਕ ਕੋਚ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।

ਜਾਂਚ ਤੋਂ ਬਾਅਦ ਲੁਧਿਆਣਾ ਦੇ ADCP ਸਮੀਰ ਵਰਮਾ ਨੇ ਕਿਹਾ ਕਿ ਜਦੋਂ ਟ੍ਰੇਨ ਚੱਲਣ ਲੱਗੀ ਤਾਂ 2 ਕੋਚਾਂ ਨੂੰ ਜੋੜਨ ਵਾਲਾ ਕਪਲਰ ਟੁੱਟ ਗਿਆ। ਇਹ ਇੱਕ ਹਾਦਸਾ ਹੈ, ਕਿਸੇ ਵੀ ਤਰ੍ਹਾਂ ਦਾ ਬਲਾਸਟ ਨਹੀਂ ਹੋਇਆ ਹੈ।

ਫਿਰੋਜ਼ਪੁਰ ਡਿਵੀਜ਼ਨ ਦੇ DRM ਸੰਜੀਵ ਕੁਮਾਰ ਨੇ ਕਿਹਾ ਕਿ ਇੱਕ ਡੱਬੇ ਦੀ ਉਮਰ 25 ਸਾਲ ਹੁੰਦੀ ਹੈ। ਜਿਹੜਾ ਡੱਬਾ ਟੁੱਟਿਆ ਹੈ, ਉਸ ਨੂੰ ਅਜੇ 15 ਸਾਲ ਹੀ ਹੋਏ ਸਨ। ਅਜਿਹੇ ਵਿੱਚ ਇਸ ਦੀ ਜਾਂਚ ਕੀਤੀ ਜਾਵੇਗੀ। ਜਦੋਂ ਕੋਈ ਚੀਜ਼ ਟੁੱਟਦੀ ਹੈ ਤਾਂ ਆਵਾਜ਼ ਆਉਂਦੀ ਹੀ ਹੈ, ਇਸ ਲਈ ਜਾਂਚ ਤੋਂ ਬਾਅਦ ਹੀ ਸਾਰੀਆਂ ਗੱਲਾਂ ਦਾ ਪਤਾ ਲੱਗੇਗਾ।

ਉਨ੍ਹਾਂ ਕਿਹਾ ਕਿ ਟ੍ਰੇਨ ਦੇ ਐੱਸ-2 (S-2) ਕੋਚ ਦੇ ਵਾਸ਼ਰੂਮ ਵਾਲੇ ਹਿੱਸੇ ਵਿੱਚ ਵੀ ਦਰਾਰ ਆ ਗਈ ਸੀ। ਰੇਲਵੇ ਦੇ ਤਕਨੀਕੀ ਸਟਾਫ਼ ਅਤੇ ਇੰਜੀਨੀਅਰਾਂ ਨੇ ਜਾਂਚ ਦੌਰਾਨ ਦੱਸਿਆ ਕਿ ਇਹ ਮਾਮਲਾ ਵੇਲਡਿੰਗ ਫੇਲਿਅਰ ਦਾ ਜਾਪਦਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

Share This Article
Leave a Comment