ਪੰਜਾਬ ‘ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਚਲਦਿਆਂ ਰਵਨੀਤ ਬਿੱਟੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ

TeamGlobalPunjab
1 Min Read

ਲੁਧਿਆਣਾ : ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ‘ਚ ਕੇਂਦਰ ਸਰਕਾਰ ਵਲੋਂ ਵਾਧਾ ਕੀਤਾ ਗਿਆ ਹੈ। ਬਿੱਟੂ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਨੂੰ ਵਧਾ ਕੇ ਜ਼ੈੱਡ ਪਲੱਸ ਸ਼੍ਰੇਣੀ ਵਿੱਚ ਬਦਲ ਦਿੱਤਾ ਗਿਆ ਹੈ। ਇਸਦੇ ਨਾਲ ਹੀ ਬਿੱਟੂ ਦੀ ਦਿੱਲੀ ਸਥਿਤ ਕੋਠੀ ਦਾ ਸੁਰੱਖਿਆ ਘੇਰਾ ਵੀ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਸਥਿਤ ਕੋਠੀ ਦੇ ਬਾਹਰ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸੂਤਰਾਂ ਮੁਤਾਬਕ ਪੰਜਾਬ ‘ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਚਲਦਿਆਂ ਕੇਂਦਰ ਸਰਕਾਰ ਵਲੋਂ ਬਿੱਟੂ ਦੀ ਸੁਰੱਖਿਆ ‘ਚ ਵਾਧਾ ਕੀਤਾ ਗਿਆ ਹੈ।

ਸੀ.ਆਈ.ਐੱਸ.ਐੱਫ. ਦੇ ਅਧਿਕਾਰੀਆਂ ਨੇ ਰਵਨੀਤ ਬਿੱਟੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕੁਝ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੋਠੀ ਦੇ ਬਾਹਰ ਗਾਰਡ ਤਾਇਨਾਤ ਕਰਨ ਦੇ ਨਾਲ-ਨਾਲ ਹਾਈ ਕੁਆਲਿਟੀ ਦੇ ਸੀਸੀਟੀਵੀ ਕੈਮਰੇ ਲਗਾਉਣ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਬਿੱਟੂ ਦੇ ਕਾਫ਼ਲੇ ਵਿੱਚ ਹੁਣ ਬੁਲੇਟ ਪਰੂਫ਼ ਕਾਰ ਦੇ ਨਾਲ-ਨਾਲ ਜੈਮਰ ਗੱਡੀ ਵੀ ਚੱਲੇਗੀ। ਇਸ ਤੋਂ ਇਲਾਵਾ 10 ਦੇ ਲਗਭਗ ਗੱਡੀਆਂ ਦਾ ਕਾਫ਼ਲਾ ਵੀ ਨਾਲ ਚੱਲੇਗਾ।

ਰਵਨੀਤ ਸਿੰਘ ਬਿੱਟੂ ਕੋਲ ਪਹਿਲਾਂ ਸੀ.ਆਈ.ਐੱਸ.ਐੱਫ. ਦੇ 35 ਕਰਮਚਾਰੀ ਸਨ। ਹੁਣ ਉਨ੍ਹਾਂ ਦੀ ਸੁਰੱਖਿਆ ਦੇ ਅਧੀਨ 70 ਦੇ ਕਰੀਬ ਕਰਮਚਾਰੀ ਤਾਇਨਾਤ ਕੀਤੇ ਜਾਣਗੇ।

Share This Article
Leave a Comment