ਦੁਕਾਨਾਂ ਖੁਲ੍ਹਣ ਦਾ ਸਮਾਂ ਹੁਣ ਸਵੇਰੇ 5 ਵਜੇ ਤੋਂ ਦੁਪਹਿਰ 3 ਵਜੇ ਤੱਕ
ਲੁਧਿਆਣਾ : ਬੁੱਧਵਾਰ ਨੂੰ ਲੁਧਿਆਣਾ ਵਾਸੀਆਂ ਲਈ ਰਾਹਤ ਦੀ ਵੱਡੀ ਖਬਰ ਆਈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਵਿੱਚ ਵੀਰਵਾਰ (ਭਲਕੇ) ਤੋਂ ਸਾਰੀਆਂ ਦੁਕਾਨਾਂ ਦੁਪਹਿਰ 3 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਕਿਉਂਕਿ ਸ਼ਹਿਰ ਵਿੱਚ ਨਵੇਂ ਕੋਵੀਡ ਕੇਸਾਂ ਵਿੱਚ ਗਿਰਾਵਟ ਆਈ ਹੈ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਨੁਸਾਰ, “ਲੁਧਿਆਣਾ ਵਿੱਚ ਕੋਵਿਡ ਦੇ ਘੱਟ ਰਹੇ ਕੇਸਾਂ ਕਾਰਨ ਪ੍ਰਸ਼ਾਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਹੁਣ ਸਾਰੀਆਂ ਦੁਕਾਨਾਂ ਦੁਪਹਿਰ 3 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਰੈਸਟੋਰੈਂਟ ਕੱਲ੍ਹ ਤੋਂ ਰਾਤ 9 ਵਜੇ ਤੱਕ ਹੋਮ ਡਲਿਵਰੀ ਕਰ ਸਕਣਗੇ।’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰੀਬ ਦੋ ਹਫ਼ਤਿਆਂ ਲਈ ਲੁਧਿਆਣਾ ਵਿੱਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 5 ਵਜੇ ਤੋਂ 12 ਵਜੇ ਤੱਕ ਦਾ ਸੀ। ਇਸ ਤੋਂ ਬਾਅਦ ਕਰਫਿਊ ਲਗਾ ਦਿੱਤਾ ਜਾਂਦਾ ਸੀ ।
ਇਸੇ ਹਫ਼ਤੇ ਸੋਮਵਾਰ ਤੋਂ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤਾ ਗਿਆ ਸੀ ।
ਸੂਬੇ ਅੰਦਰ ਹੁਣ ਵੀ ਕੋਰੋਨਾ ਦਾ ਜ਼ੋਰ ਜਾਰੀ ਹੈ । ਮੰਗਲਵਾਰ ਨੂੰ ਪੰਜਾਬ ਦੇ ਕੋਵਿਡ -19 ਕੇਸਾਂ ਦੀ ਗਿਣਤੀ ਵਧ ਕੇ 5,48,231 ਹੋ ਗਿਆ। 4,798 ਹੋਰ ਲੋਕਾਂ ਦਾ ਟੈਸਟ ਪਾਜ਼ਿਟਿਵ ਰਿਹਾ। ਇੱਕ ਮੈਡੀਕਲ ਬੁਲੇਟਿਨ ਦੇ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 176 ਲੋਕਾਂ ਦੀ ਜਾਨ ਕੋਰੋਨਾ ਕਾਰਨ ਗਈ, ਮੌਤਾਂ ਦੀ ਕੁੱਲ ਗਿਣਤੀ 13,642 ਹੋ ਗਈ ਹੈ।