ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਕਾਰਨ ਅੱਠ ਲੋਕਾਂ ਦੀ ਮੌਤ, 31 ਐਕਟਿਵ ਮਾਮਲੇ

TeamGlobalPunjab
1 Min Read

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਦੂੱਜੇ ਦਿਨ ਕੋਰੋਨਾ ਦੇ ਚਾਰ ਮਾਮਲੇ ਆਏ ਅਤੇ ਕੋਰੋਨਾ ਵਾਇਰਸ ਨਾਲ ਸੰਕਮਿਤ ਕਾਰੋਬਾਰੀ ਦੀ ਮੌਤ ਵੀ ਹੋ ਗਈ। ਕੋਰੋਨਾ ਵਾਇਰਸ ਨਾਲ ਜ਼ਿਲ੍ਹੇ ਵਿੱਚ ਹੁਣ ਅੱਠ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਤਾਇਨਾਤ ਜਲੰਧਰ ਦੇ ਆਰਪੀਐਫ ਜਵਾਨ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ।

ਮ੍ਰਿਤਕ ਕਾਰੋਬਾਰੀ ਛਾਵਣੀ ਮਹੱਲੇ ਦਾ ਰਹਿਣ ਵਾਲਾ ਸੀ। ਕੋਰੋਨਾ ਪਾਜ਼ਿਟਿਵ ਕਾਰੋਬਾਰੀ ਨੂੰ ਪਹਿਲਾਂ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਤੋਂ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਸ਼ਿਫਟ ਕੀਤਾ ਗਿਆ। ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਦੀ ਡੀਐਮਸੀਐਚ ਵਿੱਚ ਮੌਤ ਹੋ ਗਈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਮ੍ਰਿਤਕ ਦੇ ਪਰਿਵਾਰ ਅਤੇ ਉਨ੍ਹਾਂ ਦੇ ਗੁਆੰਡੀਆਂ ਦੇ ਵੀ ਸੈਂਪਲ ਲਏ ਹਨ।

ਤਿੰਨ ਹੋਰ ਮਾਮਲਿਆਂ ਵਿੱਚ ਸ਼ਹਿਰ ਦੇ ਗਰੀਨ ਵੈਲੀ ਦੀ ਰਹਿਣ ਵਾਲੀ 33 ਸਾਲਾ ਦੀ ਐਨਆਰਆਈ ਮਹਿਲਾ ਸਮਰਾਲਾ ਦਾ 27 ਸਾਲ ਦਾ ਨੌਜਵਾਨ ਅਤੇ ਦੋਰਾਹਾ ਦਾ 57 ਸਾਲਾ ਬਜ਼ੁਰਗ ਸ਼ਾਮਲ ਹਨ।

Share this Article
Leave a comment