ਲੁਧਿਆਣਾ ਦੇ ਹੋਟਲ ਮਾਲਕ ਨੂੰ ਗੈਂਗਸਟਰ ਤੋਂ ਮਿਲੀਆਂ ਧਮਕੀਆਂ; ਕੋਣ ਹੈ ਰੋਹਿਤ ਗੋਦਾਰਾ ਤੇ ਕਿਸ ਗੈਂਗ ਦਾ ਮੈਂਬਰ?

Global Team
3 Min Read

ਲੁਧਿਆਣਾ: ਪੰਜਾਬ ਦੇ ਲੁਧਿਆਣਾ ‘ਚ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ ‘ਤੇ ਹੋਟਲ ਮਾਲਕ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਦੇ ਲਈ ਕੁਝ ਬਦਮਾਸ਼ਾਂ ਨੇ ਫੋਨ ਕਰਕੇ ਧਮਕੀਆਂ ਵੀ ਦਿੱਤੀਆਂ ਹਨ। ਕਾਰੋਬਾਰੀ ਵੱਲੋਂ 2 ਕਰੋੜ ਰੁਪਏ ਨਾ ਦੇਣ ‘ਤੇ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।

ਲੁਧਿਆਣਾ ਦੇ ਮਾਡਲ ਟਾਊਨ ਥਾਣੇ ਦੀ ਪੁਲਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਫਿਲਹਾਲ ਕਾਰੋਬਾਰੀ ਦੀ ਪਛਾਣ ਗੁਪਤ ਰੱਖੀ ਹੈ। ਹੋਟਲ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਂ ਦੇ ਮੋਬਾਈਲ ਨੰਬਰ ‘ਤੇ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕੀਤੀ ਗਈ ਸੀ। ਜਿਸ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ।

ਬਾਅਦ ‘ਚ ਕਾਲਰ ਨੇ ਉਸ ਨੰਬਰ ‘ਤੇ ਵਾਇਸ ਮੈਸੇਜ ਭੇਜ ਕੇ 2 ਕਰੋੜ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸ ਨੇ ਨੰਬਰ ਬਲਾਕ ਕਰ ਦਿੱਤਾ ਪਰ  ਬਾਅਦ ‘ਚ ਕਈ ਵਾਰ ਦੂਜੇ ਨੰਬਰਾਂ ਤੋਂ ਫੋਨ ਆਏ। ਫੋਨ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਰੋਹਿਤ ਗੋਦਾਰਾ ਦੱਸਿਆ।

ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 387 ਅਤੇ 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।

ਰੋਹਿਤ ਗੋਦਾਰਾ ਬੀਕਾਨੇਰ ਦੇ ਪਿੰਡ ਕਪੂਰੀਸਰ ਦਾ ਰਹਿਣ ਵਾਲਾ ਹੈ। ਰੋਹਿਤ ਲਾਰੈਂਸ ਗੈਂਗ ਦਾ ਸਰਗਰਮ ਸਰਗਨਾ ਹੈ। ਰੋਹਿਤ ਗੋਦਾਰਾ ਦਾ ਨਾਂ ਰਾਜਸਥਾਨ ਦੇ ਮਸ਼ਹੂਰ ਅਪਰਾਧੀ ਰਾਜੂ ਥੇਹਤ ਅਤੇ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ਕੇਸ ਵਿੱਚ ਵੀ ਆਇਆ ਸੀ। ਲਾਰੈਂਸ ਗੈਂਗ ਨਾਲ ਮਿਲ ਕੇ ਗੋਦਾਰਾ ਨੇ ਹਰਿਆਣਾ-ਰਾਜਸਥਾਨ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੱਸ ਦੇਈਏ ਕਿ ਗੈਂਗਸਟਰ ਬਣਨ ਤੋਂ ਪਹਿਲਾਂ ਉਸ ਦਾ ਨਾਂ ਰਾਵਤਰਾਮ ਸੀ, 10ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੋਹਿਤ ਮੋਬਾਈਲ ਮਕੈਨਿਕ ਬਣ ਗਿਆ।

ਰੋਹਿਤ ਗੋਦਾਰਾ ਵੱਖ-ਵੱਖ ਰਾਜਾਂ ਦੇ ਕਈ ਕਾਰੋਬਾਰੀਆਂ ਤੋਂ ਵਟਸਐਪ ਕਾਲ ਕਰਕੇ ਫਿਰੌਤੀ ਦੀ ਮੰਗ ਕਰ ਰਿਹਾ ਹੈ। ਹਾਲ ਹੀ ‘ਚ ਲੁਧਿਆਣਾ ਦੇ ਇਕ ਵਪਾਰੀ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ‘ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਰੋਹਿਤ ਨੇ ਇਸ ਕਾਰੋਬਾਰੀ ਨੂੰ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇ ਕੇ ਹੈਰਾਨ ਕਰ ਦਿੱਤਾ ਕਿ ਉਸ ਨੂੰ ਸਾਰੀ ਖ਼ਬਰ ਮਿਲ ਰਹੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਸੀਕਰ ਦੇ ਰੋਹਿਤ ਗੋਦਾਰਾ ਨਾਂ ਦੇ ਵਪਾਰੀ ਨੂੰ ਧਮਕੀ ਦਿੱਤੀ ਗਈ ਸੀ।

ਗੋਦਾਰਾ 13 ਜੂਨ 2022 ਨੂੰ ਦਿੱਲੀ ਤੋਂ ਫਰਾਰ ਹੋ ਗਿਆ ਸੀ। ਉਸ ਨੇ ਕੋਲਕਾਤਾ ਤੋਂ ਪਵਨ ਕੁਮਾਰ ਦੇ ਨਾਂ ‘ਤੇ ਬਣਿਆ ਜਾਅਲੀ ਪਾਸਪੋਰਟ ਲਿਆ ਸੀ। ਉਹ ਨੇਪਾਲ ਦੇ ਰਸਤੇ ਦੁਬਈ ਭੱਜ ਗਿਆ ਸੀ। ਜੇਕਰ ਹਰਿਆਣਾ ਅਤੇ ਰਾਜਸਥਾਨ ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ ਕਈ ਵਾਰ ਉਸ ਦਾ ਟਿਕਾਣਾ ਕੈਨੇਡਾ ਅਤੇ ਅਜ਼ਰਬਾਈਜਾਨ ਵਿਚ ਵੀ ਪਾਇਆ ਜਾਂਦਾ ਹੈ।

Share This Article
Leave a Comment