ਲੁਧਿਆਣਾ ਬੰਬ ਧਮਾਕੇ ਸਬੰਧੀ ਡੀਜੀਪੀ ਨੇ ਕੀਤੇ ਵੱਡੇ ਖੁਲਾਸੇ, ਨਸ਼ਾ ਤਸਕਰਾਂ ਤੇ ਮਾਫ਼ੀਆ ਨਾਲ ਸਨ ਗਗਨਦੀਪ ਦੇ ਲਿੰਕ

TeamGlobalPunjab
1 Min Read

ਚੰਡੀਗੜ੍ਹ – ਲੁਧਿਆਣਾ ਅਦਾਲਤੀ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੇ ਬਾਰੇ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ।

ਡੀਜੀਪੀ ਚਟੋਪਾਧਿਆਏ ਨੇ ਕਿਹਾ ਉਨ੍ਹਾਂ ਕਿਹਾ ਕਿ ਬੰਬ ਲਗਾਉਂਦੇ ਸਮੇਂ ਗਗਨਦੀਪ ਮਾਰਿਆ ਗਿਆ ਸੀ ਤੇ ਉਸ ਪਛਾਣ ਉਸ ਦੇ ਬਾਂਹ ‘ਤੇ ਟੈਟੂ ਟੈਟੂ ਤੋਂ ਹੋਈ ਹੈ। ਪੰਜਾਬ ਡੀ. ਜੀ. ਪੀ. ਨੇ ਕਿਹਾ ਕਿ ਪੁਲਿਸ ਨੇ 24 ਘੰਟਿਆਂ ਅੰਦਰ ਇਹ ਕੇਸ ਟਰੇਸ ਕੀਤਾ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗਗਨਦੀਪ ਗੱਗੀ ਦੇ ਤੌਰ ‘ਤੇ ਹੋਈ ਹੈ, ਜੋ ਕਿ ਪੰਜਾਬ ਪੁਲਸ ਦਾ ਮੁਅੱਤਲ ਮੁਲਾਜ਼ਮ ਸੀ।

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੈਰੋਇਨ ਸਮੇਤ ਫੜ੍ਹਿਆ ਗਿਆ ਸੀ ਅਤੇ 2 ਸਾਲ ਜੇਲ੍ਹ ‘ਚ ਰਹਿਣ ਤੋਂ ਬਾਅਦ ਬਾਹਰ ਆਇਆ ਸੀ। ਡੀਜੀਪੀ ਨੇ ਦੱਸਿਆ ਕਿ ਫਰਵਰੀ 2022 ‘ਚ ਉਸ ਦੀ ਅਦਾਲਤ ‘ਚ ਪੇਸ਼ੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਪੰਜਾਬ ਦੀਆਂ ਜੇਲ੍ਹਾਂ,ਦਹਿਸ਼ਤਗਰਦਾਂ ਅਤੇ ਮਾਫ਼ੀਆ ਨਾਲ ਸੰਪਰਕ ਸਾਹਮਣੇ ਆਏ ਹਨ।

Share This Article
Leave a Comment