ਭਾਜਪਾ ਦਾ ‘ਖੁਸ਼ਹਾਲ ਕਿਸਾਨ’ ਸਿੰਘੂ ਬਾਰਡਰ ‘ਤੇ 2 ਹਫਤੇ ਤੋਂ ਬੈਠਾ ਦੇ ਰਿਹੈ ਧਰਨਾ, ਬੀਜੇਪੀ ਨੂੰ ਭੇਜੇਗਾ ਲੀਗਲ ਨੋਟਿਸ

TeamGlobalPunjab
2 Min Read

ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਪੰਜਾਬ ਹਰਿਆਣਾ ਦੇ ਨਾਲ ਨਾਲ ਦੇਸ਼ ਭਰ ਦੇ ਕਿਸਾਨ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਹੁਸ਼ਿਆਰਪੁਰ ਦੇ ਕਿਸਾਨ ਹਰਪ੍ਰੀਤ ਸਿੰਘ ਵੀ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੇ ਸਿੰਘੂ ਬਾਰਡਰ ‘ਚ ਸ਼ਾਮਲ ਹਨ।

ਇਸ ਦੌਰਾਨ ਬੀਜੇਪੀ ਪੰਜਾਬ ਵਿੱਚ ਇਹਨਾਂ ਕਾਨੂੰਨਾਂ ‘ਤੇ ਜਿਹੜਾ ਇਸ਼ਤਿਹਾਰ ਚਲਾ ਰਹੀ ਹੈ। ਉਸ ਵਿੱਚ ਪ੍ਰਦਰਸ਼ਨਕਾਰੀ ਹਰਪ੍ਰੀਤ ਸਿੰਘ ਦੀ ਫੋਟੋ ਲਗਾਈ ਹੋਈ ਹੈ। ਯਾਨੀ ਕਿ ਬੀਜੇਪੀ ਨੇ ਖੇਤੀ ਕਾਨੂੰਨ ਦੇ ਹੱਕ ‘ਚ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਹੈ ਉਹ ਵਿੱਚ ਦਿਖਾਇਆ ਗਿਆ ਕਿਸਾਨ ਪਿਛਲੇ 2 ਹਫ਼ਤੇ ਤੋਂ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ।

ਇਸ ਦੌਰਾਨ ਹਰਪ੍ਰੀਤ ਸਿੰਘ ਦਾ ਇਲਜ਼ਾਮ ਹੈ ਕਿ ਬੀਜੇਪੀ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਉਸ ਦੀ ਫੋਟੋ ਨੂੰ ਇਸਤੇਮਾਲ ਕੀਤਾ ਹੈ। ਜਿਸ ਦੀ ਉਹਨਾਂ ਨੇ ਨਿਖੇਧੀ ਵੀ ਕੀਤੀ ਹੈ। ਹਰਪ੍ਰੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲ ਹੈ। ਹਰਪ੍ਰੀਤ ਸਿੰਘ ਕਿਸਾਨ ਦੇ ਨਾਲ-ਨਾਲ ਐਕਟਰ ਵੀ ਹੈ।

- Advertisement -

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਹ ਤਸਵੀਰ 7 ਸਾਲ ਪਹਿਲਾਂ ਖਿਚਵਾਈ ਸੀ। ਜੋ ਬੀਜੇਪੀ ਨੇ ਆਪਣੇ ਖੁਸ਼ਹਾਲ ਕਿਸਾਨ ਇਸ਼ਤਿਹਾਰ ਵਿੱਚ ਲਗਾ ਦਿੱਤੀ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਮੰਗਲਵਾਰ ਸ਼ਾਮ ਉਹਨਾਂ ਦੇ ਇੱਕ ਦੋਸਤ ਨੇ ਦਿੱਤੀ ਸੀ। ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਜੇਪੀ ਨੇ ਉਹਨਾਂ ਤੋਂ ਬਿਨਾ ਪੁੱਛੇ ਇਹ ਫੋਟੋ ਲਗਾਈ ਹੈ। ਜਿਸ ਕਾਰਨ ਉਹ ਬੀਜੇਪੀ ਨੂੰ ਲੀਗਲ ਨੋਟਿਸ ਭੇਜਣਗੇ।

Share this Article
Leave a comment