ਲੁਧਿਆਣਾ ਦੇ ਪੁਲਿਸ ਅਧਿਕਾਰੀ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ਿਟਿਵ

TeamGlobalPunjab
1 Min Read

ਲੁਧਿਆਣਾ: ਜ਼ਿਲ੍ਹੇ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦਾ ਇੱਕ ਹੋਰ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਵਿੱਚ 52 ਸਾਲਾ ਏਸੀਪੀ ਅਨਿਲ ਕੋਹਲੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਕੋਰੋਨਾ ਵਾਇਰਸ ਨਾਲ ਪੀੜਤ ਏਸੀਪੀ ਹਸਪਤਾਲ ਵਿੱਚ ਇੱਕ ਹਫਤੇ ਤੋਂ ਦਾਖਲ ਹਨ। ਫਿਲਹਾਲ ਉਨ੍ਹਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਵੈਟਿਲੇਟਰ ਤੇ ਹਨ।

ਸਿਵਲ ਸਰਜਨ ਡਾ .ਰਾਜੇਸ਼ ਬੱਗਾ ਨੇ ਮਾਮਲੇ ਪੁਸ਼ਟੀ ਕਰ ਦਿੱਤੀ ਹੈ। ਇੱਕ ਹਫ਼ਤੇ ਤੋਂ ਏਸਪੀਏਸ ਹਸਪਤਾਲ ਵਿੱਚ ਭਰਤੀ ਚੱਲ ਰਹੇ ਏਸਸੀਪੀ ਦਾ ਚਾਰ ਦਿਨ ਪਹਿਲਾਂ ਕੋਰੋਨਾ ਦਾ ਪਹਿਲਾ ਟੈਸਟ ਹੋਇਆ ਸੀ, ਜੋਕਿ ਨੈਗੇਟਿਵ ਆਇਆ ਸੀ। ਇਸਦ ਤੋਂ ਬਾਅਦ ਹਾਲਾਤ ਠੀਕ ਨਹੀਂ ਹੋਣ ਉੱਤੇ ਉਨ੍ਹਾਂ ਦਾ ਸੈਂਪਲ ਦੁਬਾਰਾ ਜਾਂਚ ਲਈ ਪਟਿਆਲੇ ਦੇ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਸੀ। ਜਿਸਦੀ ਰਿਪੋਰਟ ਐਤਵਾਰ ਨੂੰ ਪਾਜਿਟਿਵ ਆਈ ਹੈ।

Share This Article
Leave a Comment