ਲੁਧਿਆਣਾ ਵਿੱਚ ਭਿਆਨਕ ਹਾਦਸੇ ਨੇ ਲਈ 5 ਦੀ ਜਾਨ, ਪੜ੍ਹੋ ਪੂਰੀ ਖ਼ਬਰ

Global Team
2 Min Read

ਲੁਧਿਆਣਾ: ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਨਾਬਾਲਗ ਕੁੜੀਆਂ ਅਤੇ ਤਿੰਨ ਨੌਜਵਾਨ ਸ਼ਾਮਲ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਲੋਕਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਅਤੇ ਕਈਆਂ ਦੀਆਂ ਗਰਦਨਾਂ ਸਰੀਰ ਤੋਂ ਵੱਖ ਹੋ ਗਈਆਂ। ਲਾਸ਼ਾਂ ਨੂੰ ਦੋ ਐਂਬੂਲੈਂਸਾਂ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ।

ਮ੍ਰਿਤਕਾਂ ਦੀ ਪਛਾਣ ਅਜੀਤ ਨਗਰ ਦੀ ਰਹਿਣ ਵਾਲੀ ਸਿਮਰਨ ਉਰਫ਼ ਸਿੰਮੂ, ਕੋਠਾ ਖੰਜੂਰਾ (ਜਗਰਾਓਂ) ਦੇ ਰਹਿਣ ਵਾਲੇ ਸਤਪਾਲ ਸਿੰਘ ਸੁੱਖਾ ਅਤੇ ਵੀਰੂ ਵਜੋਂ ਹੋਈ ਹੈ। ਇੱਕ ਕੁੜੀ ਮੋਗਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਦੂਜੀ ਤਲਵੰਡੀ ਸਾਬੋ (ਬਠਿੰਡਾ) ਦੀ ਰਹਿਣ ਵਾਲੀ ਹੈ। ਜਾਣਕਾਰੀ ਅਨੁਸਾਰ ਇਹ ਗੱਡੀ ਸਾਊਥ ਸਿਟੀ ਤੋਂ ਲਾਡੋਵਾਲ ਵੱਲ ਜਾ ਰਹੀ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਕਾਰਨ ਕਾਰ ਕੰਟਰੋਲ ਗੁਆ ਬੈਠੀ ਅਤੇ ਡਿਵਾਈਡਰ ਨਾਲ ਟਕਰਾ ਗਈ ਤੇ ਸੜਕ ਦੇ ਵਿਚਕਾਰ ਪਲਟ ਗਈ ਅਤੇ ਕਾਫ਼ੀ ਦੂਰ ਤੱਕ ਘਸੀਟੀ ਗਈ। ਹਾਦਸੇ ਵਿੱਚ ਪੰਜਾਂ ਲਾਸ਼ਾਂ ਵੱਢੀਆਂ ਗਈਆਂ। ਇੱਕ ਦੀ ਬਾਂਹ ਸਰੀਰ ਤੋਂ ਵੱਖ ਹੋ ਗਈ, ਜਦਕਿ ਦੂਜੇ ਦੀ ਲੱਤ ਕੱਟੀ ਗਈ।

ਸੂਚਨਾ ਮਿਲਦੇ ਹੀ ਲਾਡੋਵਾਲ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪੁੱਜੀ ਅਤੇ ਤੁਰੰਤ ਐਨਐਚਏਆਈ ਐਂਬੂਲੈਂਸ ਨੂੰ ਸੂਚਿਤ ਕੀਤਾ। ਐਂਬੂਲੈਂਸ ਤੁਰੰਤ ਪਹੁੰਚੀ ਅਤੇ ਲਾਸ਼ਾਂ ਨੂੰ ਕਾਰ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਜਗਰਾਉਂ ਦੇ ਨੌਜਵਾਨਾਂ ਦੇ ਪਰਿਵਾਰ ਲਾਡੋਵਾਲ ਥਾਣੇ ਪਹੁੰਚੇ। ਲਾਡੋਵਾਲ ਥਾਣੇ ਦੀ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕੀਤੇ । ਫਿਲਹਾਲ ਪੁਲਿਸ ਵੱਲੋਂ ਹਾਦਸੇ ਵਿੱਚ ਜਾਨ ਗਵਾਉਣ ਵਾਲੀਆਂ ਦੋਨੋ ਕੁੜੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment