ਲੁਧਿਆਣਾ : ਸੋਮਵਾਰ ਦੇਰ ਰਾਤ ਆਈ ਰਿਪੋਰਟ ਮੁਤਾਬਕ 17 ਮਾਮਲੇ ਕੋਰੋਨਾ ਪਾਜ਼ਿਟਿਵ ਆਏ ਹਨ। ਇਨ੍ਹਾਂ ਵਿਚੋਂ 14 ਆਰਪੀਐੱਫ ਦੇ ਹਨ ਜਦੋਂਕਿ ਦੋ ਮਜਨੂੰ ਕਾ ਟਿੱਲਾ ਤੋਂ ਆਏ ਸ਼ਰਧਾਲੂ ਹਨ। ਇਕ ਹੋਰ ਮਰੀਜ਼ ਜਲੰਧਰ ਦਾ ਹੈ।
ਸਿਵਲ ਸਰਜਨ ਡਾ.ਰਾਜੇਸ਼ ਬੱਗਾ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ 14 ਅਾਰਪੀਐੱਫ ਦੇ ਜਵਾਨ ਦਿੱਲੀ ਨਾਲ ਸਬੰਧ ਹਨ ਜਿਨ੍ਹਾਂ ਦਾ ਟੈਸਟ ਲੁਧਿਆਣਾ ਵਿਖੇ ਕੀਤਾ ਗਿਆ ਸੀ। ਇਨ੍ਹਾਂ ਜਵਾਨਾਂ ਦੀ ਡਿਊਟੀ ਮਜ਼ਦੂਰਾ ਦੀ ਘਰ ਵਾਪਸੀ ਲਈ ਸ਼ੁਰੂ ਕੀਤੀ ਗਈ ਖਾਸ ਟਰੇਨਾਂ ਵਿਚ ਲੱਗੀ ਸੀ। ਟਰੇਨ ਵਿਚ ਹੀ ਇਨ੍ਹਾਂ ਜਵਾਨਾਂ ਦੇ ਸੰਕਰਮਿਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।