ਦੇਸ਼ ਅੰਦਰ ਲਗਾਤਾਰ ਵਧ ਰਹੀ ਮੰਹਿਗਾਈ ਨੇ ਜਿੱਥੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ ਤਾਂ ਉੱਥੇ ਹੀ ਲਗਾਤਾਰ ਵਧ ਰਹੇ ਸਿਲੰਡਰ ਦੇ ਰੇਟਾਂ ਨੇ ਲੋਕਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ। ਇਸੇ ਤਹਿਤ LPG ਸਿਲੰਡਰ ਦੀ ਕੀਮਤ ਅੱਜ 1 ਅਗਸਤ ਤੋਂ ਹੋਰ ਵਧ ਗਈ ਹੈ। ਦਿੱਲੀ ਵਿੱਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 6.50 ਰੁਪਏ ਵਧ ਕੇ ਹੁਣ 1652.5 ਰੁਪਏ ਹੋ ਗਈ ਹੈ। ਜੁਲਾਈ ਵਿੱਚ ਇਸ ਸਿਲੰਡਰ ਦੀ ਕੀਮਤ 1646 ਰੁਪਏ ਸੀ। ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਇਹ ਸਿਰਫ 803 ਰੁਪਏ ਵਿੱਚ ਉਪਲਬਧ ਹੈ। 10 ਕਿਲੋ ਦੇ ਕੰਪੋਜ਼ਿਟ ਐਲਪੀਜੀ ਸਿਲੰਡਰ ਦੀ ਕੀਮਤ 574.5 ਰੁਪਏ ਹੈ।
ਦੱਸ ਦੇਈਏ ਕਿ ਇਹ ਕੀਮਤਾ ਨਵਾਂ ਬਜਟ ਪਾਸ ਹੋਣ ਤੋਂ ਬਾਅਦ ਵਧੀਆਂ ਹਨ। ਦਿੱਲੀ ਤੋਂ ਪਟਨਾ ਅਤੇ ਚੇਨਈ ਤੱਕ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਧ ਗਈਆਂ ਹਨ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੋਲਕਾਤਾ ‘ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 8.50 ਰੁਪਏ ਵਧ ਕੇ 1764.5 ਰੁਪਏ ਹੋ ਗਈ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 829 ਰੁਪਏ ‘ਤੇ ਸਥਿਰ ਹੈ। 10 ਕਿਲੋ ਦੇ ਕੰਪੋਜ਼ਿਟ ਸਿਲੰਡਰ ਦੀ ਕੀਮਤ 593 ਰੁਪਏ ਹੈ। ਇਸੇ ਤਰ੍ਹਾਂ ਮੁੰਬਈ ‘ਚ ਗੈਸ ਦੇ ਰੇਟ ਵਧੇ ਹਨ। ਮੁੰਬਈ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 7 ਰੁਪਏ ਵਧ ਕੇ 1605 ਰੁਪਏ ਹੋ ਗਈ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਸਿਰਫ 802.50 ਰੁਪਏ ਹੈ। ਚੇਨਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1817 ਰੁਪਏ ਹੋ ਗਈ ਹੈ, ਜੋ ਪਹਿਲਾਂ 1809.50 ਰੁਪਏ ਸੀ। ਇਸੇ ਤਰ੍ਹਾਂ ਗੱਲ ਅਹਿਮਦਾਬਾਦ ਅਤੇ ਪਟਨਾ ਸਾਹਿਬ ਦੀ ਗੱਲ ਕਰਈਏ ਤਾਂ ਇੱਥੇ 14.2 ਕਿਲੋ ਘਰੇਲੂ ਐਲਪੀਜੀ ਸਿਲੰਡਰ 901 ਰੁਪਏ ਵਿੱਚ ਉਪਲਬਧ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 8 ਰੁਪਏ ਵਧ ਕੇ 1923.5 ਰੁਪਏ ਹੋ ਗਈ ਹੈ। ਅਹਿਮਦਾਬਾਦ ‘ਚ 19 ਕਿਲੋ ਦੇ ਨੀਲੇ ਸਿਲੰਡਰ ਦੀ ਕੀਮਤ 6.50 ਰੁਪਏ ਵਧ ਕੇ 1671.50 ਰੁਪਏ ਹੋ ਗਈ ਹੈ। 14 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਸਿਰਫ 810 ਰੁਪਏ ਵਿੱਚ ਮਿਲਦਾ ਹੈ।
ਹੁਣ ਪਿਛਲੇ ਸਾਲਾਂ ਦੇ ਮੁਤਾਬਿਕ ਗੈਸ ਰੇਟਾਂ ਦਾ ਅਧਿਐਨ ਕਰ ਲਈਏ ਤਾਂ ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਗੈਸ ਸਿਲੰਡਰ ਦੀਆਂ ਕੀਮਤਾਂ:
1 ਅਗਸਤ 2024: 803 ਰੁਪਏ,1 ਅਗਸਤ 2023: 1103 ਰੁਪਏ, 1 ਅਗਸਤ 2022: 1053 ਰੁਪਏ, 1 ਅਗਸਤ 2021: 834 ਰੁਪਏ, 1 ਅਗਸਤ 2020: 594 ਰੁਪਏ, 1 ਅਗਸਤ 2019: 574.50 ਰੁਪਏ, 1 ਅਗਸਤ 2018: 789.5 ਰੁਪਏ, 1 ਅਗਸਤ 2017: 524 ਰੁਪਏ, 1 ਅਗਸਤ 2016: 487 ਰੁਪਏ , 1 ਅਗਸਤ 2015: 585 ਰੁਪਏ,1 ਅਗਸਤ 2014: 920 ਰੁਪਏ ਰਹਿ ਚੁਕੀਆਂ ਹਨ।
ਬੁਰੀ ਖ਼ਬਰ: LPG ਸਿਲੰਡਰ ਹੋਇਆ ਮਹਿੰਗਾ, ਬਜਟ ਤੋਂ ਬਾਅਦ ਵਧੀਆਂ ਕੀਮਤਾਂ

Leave a Comment
Leave a Comment