Online Ludo ਖੇਡਦਿਆਂ ਹੋਇਆ ਪਿਆਰ, ਸਰਹੱਦ ਪਾਰ ਪਹੁੰਚੀ ਕੁੜੀ , ਇੰਝ ਕੀਤਾ ਪਾਕਿਸਤਾਨ ਡਿਪੋਟ

Rajneet Kaur
3 Min Read

ਅੰਮ੍ਰਿਤਸਰ : ਪਾਕਿਸਤਾਨੀ ਕੁੜੀ ਇਕਰਾ ਜਿਵਾਨੀ ਨੂੰ ਅਟਾਰੀ-ਬਾਰਡਰ ਰਾਹੀਂ ਪਾਕਿਸਤਾਨ ਭੇਜਿਆ ਗਿਆ ਹੈ। ਦਸ ਦਈਏ ਉਹ, ਉੱਤਰ ਪ੍ਰਦੇਸ਼ ਤੋਂ ਆਪਣੇ ਪ੍ਰੇਮੀ ਨੂੰ ਮਿਲਣ ਲਈ ਨੇਪਾਲ ਦੇ ਰਸਤੇ ਭਾਰਤ ਪਹੁੰਚੀ ਸੀ। ਇਕਰਾ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਈ ਸੀ। ਉਸ ਦਾ ਬੁਆਏਫ੍ਰੈਂਡ ਮੁਲਾਇਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੋਵਾਂ ਵਿਚਾਲੇ ਗੱਲਬਾਤ ਆਨਲਾਈਨ ਗੇਮ ਲੂਡੋ ਰਾਹੀਂ ਸ਼ੁਰੂ ਹੋਈ। ਇਸ ਤੋਂ ਬਾਅਦ ਦੋਵੇਂ ਆਨਲਾਈਨ ਪਲੇਟਫਾਰਮ ‘ਤੇ ਗੱਲ ਕਰਨ ਲੱਗੇ, ਫਿਰ ਪਿਆਰ ਦਾ ਇਜ਼ਹਾਰ ਵੀ ਕੀਤਾ ਗਿਆ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਅਜਿਹੇ ‘ਚ 19 ਸਾਲਾ ਇਕਰਾ ਸਤੰਬਰ 2022 ‘ਚ ਪਾਕਿਸਤਾਨ ਤੋਂ ਨੇਪਾਲ ਰਸਤੇ ਭਾਰਤ ਪਹੁੰਚੀ ਸੀ।ਮੁਲਾਇਮ ਉਸ ਨੂੰ ਲੈਣ ਪਹੁੰਚੇ ਅਤੇ ਦੋਹਾਂ ਨੇ ਉੱਥੇ ਵਿਆਹ ਕਰਵਾ ਲਿਆ। ਦੋਵੇਂ ਇੱਕ ਹਫ਼ਤਾ ਨੇਪਾਲ ਵਿੱਚ ਰਹੇ ਅਤੇ ਫਿਰ ਉਸ ਤੋਂ ਬਾਅਦ ਨੇਪਾਲ ਦੀ ਸੋਨਾਲੀ ਬਾਰਡਰ ਨੂੰ ਪਾਰ ਕਰਕੇ ਭਾਰਤ ਆ ਗਏ । ਦੋਵੇਂ ਬੰਗਲੌਰ ਆਏ ਸਨ । ਜਿੱਥੇ ਉਹ ਬੈਂਗਲੁਰੂ ਦੇ ਬੇਲੰਦੂਰ ਥਾਣਾ ਖੇਤਰ ਵਿੱਚ ਇੱਕ ਲੇਬਰ ਕੁਆਰਟਰ ਵਿੱਚ ਰਹਿਣ ਲੱਗੇ।

ਇੱਥੇ ਕਿਰਾਏ ਦੇ ਮਕਾਨ ‘ਚ ਰਹਿਣ ਲੱਗ ਪਏ। ਇਕਰਾ ਨੇ ਆਪਣਾ ਨਾਂ ਬਦਲ ਕੇ ਰਵਾ ਯਾਦਵ ਰੱਖ ਲਿਆ। ਦੋਵੇਂ ਹਿੰਦੂ ਧਰਮ ਅਨੁਸਾਰ ਰਹਿੰਦੇ ਸਨ। ਇਕ ਰਾਤ ਰਵਾ ਆਪਣੇ ਘਰ ਨਮਾਜ਼ ਅਦਾ ਕਰ ਰਹੀ ਸੀ। ਗੁਆਂਢੀ ਨੇ ਉਸ ਨੂੰ ਅਜਿਹਾ ਕਰਦੇ ਦੇਖਿਆ। ਉਸ ਨੇ ਸ਼ੱਕ ਜਤਾਇਆ ਕਿ ਜੇਕਰ ਇਹ ਰਵਾ ਯਾਦਵ ਹੈ ਤਾਂ ਉਹ ਨਮਾਜ਼ ਕਿਉਂ ਅਦਾ ਕਰ ਰਹੀ ਹੈ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੂੰ ਰਵਾ ਦਾ ਪਛਾਣ ਪੱਤਰ ਮਿਲਿਆ, ਜਿਸ ‘ਚ ਉਸ ਦਾ ਨਾਂ ਇਕਰਾ ਤੇ ਪਤਾ ਪਾਕਿਸਤਾਨ ਹੈਦਰਾਬਾਦ ਦਰਜ ਸੀ। ਬੈਂਗਲੁਰੂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (FRRO) ਦੇ ਹਵਾਲੇ ਕਰ ਦਿੱਤਾ । ਪੁਲਿਸ ਨੇ ਮੁੰਡੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਵੱਲੋਂ ਉਨ੍ਹਾਂ ‘ਤੇ ਜਾਅਲੀ ਤਰੀਕੇ ਨਾਲ ਦਸਤਾਵੇਜ਼ ਬਣਵਾ ਕੇ ਸ਼ਹਿਰ ਵਿੱਚ ਰਹਿਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment