ਲਾਸ ਏਂਜਲਸ ਦੇ ਮੇਅਰ ਐਰਿਕ ਗੈਰਸਟੀ ਹੋ ਸਕਦੇ ਹਨ ਭਾਰਤ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ

TeamGlobalPunjab
2 Min Read

 

ਅਮਰੀਕੀ ਰਾਸ਼ਟਰਪਤੀ ਜਲਦੀ ਹੀ ਕਰਨਗੇ ਨਵੇਂ ਰਾਜਦੂਤਾਂ ਦਾ ਐਲਾਨ

 

ਵਾਸ਼ਿੰਗਟਨ : ਅਮਰੀਕਾ ਜਲਦੀ ਹੀ ਭਾਰਤ ਸਮੇਤ ਕੁਝ ਹੋਰ ਦੇਸ਼ਾਂ ਲਈ ਆਪਣੇ ਨਵੇਂ ਰਾਜਦੂਤਾਂ ਦਾ ਐਲਾਨ ਕਰ ਸਕਦਾ ਹੈ ।‌‌ ਅਮਰੀਕਾ ਦੇ ਰਾਸ਼ਟਰਪਤੀ Joe Biden ਲਾਸ ਏਂਜਲਸ ਦੇ ਮੇਅਰ ਐਰਿਕ ਗੈਰਸਟੀ ਨੂੰ ਭਾਰਤ ਵਿੱਚ ਦੇਸ਼ ਦਾ ਨਵਾਂ ਰਾਜਦੂਤ ਨਿਯੁਕਤ ਕਰ ਸਕਦੇ ਹਨ। ਅਗਲੇ ਹਫਤੇ ਤੱਕ ਉਹ ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕਰ ਸਕਦੇ ਹਨ।ਅਮਰੀਕਾ ਦੇ ਮੀਡੀਆ ਵਿਚ ਆਈਆਂ ਖਬਰਾਂ ਅਨੁਸਾਰ, Biden ਭਾਰਤ ਸਮੇਤ ਕਈ ਦੇਸ਼ਾਂ ਲਈ ਨਵੇਂ ਰਾਜਦੂਤਾਂ ਦੇ ਨਾਵਾਂ ਦੀ ਘੋਸ਼ਣਾ ਕਰ ਸਕਦੇ ਹਨ।

- Advertisement -

ਸੰਭਾਵਨਾ ਹੈ ਕਿ  ਨਿਕੋਲਸ ਬਰਨ ਨੂੰ ਚੀਨ ਦਾ ਰਾਜਦੂਤ ਬਣਾਇਆ ਜਾ ਸਕਦਾ ਹੈ ।  ਚਰਚਾ ਇਹ ਵੀ ਹੈ ਕਿ Biden ਰਹਿਮ ਇਮੈਨੁਅਲ ਨੂੰ ਜਾਪਾਨ ਅਤੇ ਟੋਮ ਨਾਈਡਸ ਨੂੰ ਇਜ਼ਰਾਈਲ ਲਈ ਰਾਜਦੂਤ ਨਾਮਜ਼ਦ ਕਰ ਸਕਦੇ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਇਨ੍ਹਾਂ ਸੰਭਾਵਿਤ ਨਾਵਾਂ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜੇ ਤੱਕ ਕਿਸੇ ਵੀ ਨਾਮ’ ਤੇ ਮੋਹਰ ਨਹੀਂ ਲੱਗੀ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਦਾ ਅਹੁਦਾ ਬੀਤੀ 20 ਜਨਵਰੀ ਤੋਂ ਹੀ ਖਾਲੀ ਪਿਆ ਹੈ, ਇਸੇ ਦਿਨ Biden ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ।

 

 

ਪੂਰੇ ਸਮੇਂ ਦੇ ਰਾਜਦੂਤ ਦੀ ਗੈਰ-ਮੌਜੂਦਗੀ ਵਿਚ, ਡੈਨੀਅਲ ਸਮਿੱਥ ਨੂੰ ਅਮਰੀਕਾ ਦੇ ਅੰਤਰਿਮ ਰਾਜਦੂਤ ਵਜੋਂ ਭਾਰਤ ਭੇਜਿਆ ਗਿਆ ਸੀ।

- Advertisement -

 

 

ਇੱਥੇ ਦੱਸਣਾ ਬਣਦਾ ਹੈ ਕਿ 50 ਸਾਲ ਦੇ ਐਰਿਕ ਗੈਰਸਟੀ ਨੇ ਪਿਛਲੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਦੌਰਾਨ Biden ਦੀ ਚੋਣ ਮੁਹਿੰਮ ਦੇ ਸਹਿ-ਚੇਅਰਮੈਨ ਵਜੋਂ ਸੇਵਾ ਨਿਭਾਈ ਸੀ। ਉਹ ਸਾਲ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਹਨ‌ ਅਤੇ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਹਨ। ਐਰਿਕ ਲਾਸ ਏਂਜਲਸ ਸ਼ਹਿਰ ਦੇ  ਚੁਣੇ ਗਏ ਪਹਿਲੇ ਯਹੂਦੀ ਮੇਅਰ ਹਨ। ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਏਰਿਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Share this Article
Leave a comment