Home / ਓਪੀਨੀਅਨ / ਲਾਰਡ ਬੇਡਨ ਪਾਵਲ : ‘ਅੰਤਰਰਾਸ਼ਟਰੀ ਸਕਾਊਟਿੰਗ ਸੋਚ ਦਿਵਸ’

ਲਾਰਡ ਬੇਡਨ ਪਾਵਲ : ‘ਅੰਤਰਰਾਸ਼ਟਰੀ ਸਕਾਊਟਿੰਗ ਸੋਚ ਦਿਵਸ’

-ਅਵਤਾਰ ਸਿੰਘ

ਸਕਾਊਟ ਸ਼ਬਦ ਮਿਲਟਰੀ ਦਾ ਸ਼ਬਦ ਹੈ। ਫੌਜ ਵਿੱਚ ਸਕਾਊਟ ਆਮ ਤੌਰ ‘ਤੇ ਇਕ ਫੌਜੀ ਹੁੰਦਾ ਹੈ ਜੋ ਆਪਣੀ ਚੁਸਤੀ ਤੇ ਦਲੇਰੀ ਨਾਲ ਆਪਣੀ ਫੌਜ ਤੋਂ ਅੱਗੇ ਜਾ ਕੇ ਦੁਸ਼ਮਣ ਦੇ ਟਿਕਾਣਿਆਂ ਦਾ ਪਤਾ ਕਰਨ ਅਤੇ ਉਸ ਸਬੰਧੀ ਆਪਣੇ ਸੈਨਾਪਤੀ ਨੂੰ ਰਿਪੋਰਟ ਦੇਣ ਲਈ ਚੁਣਿਆ ਜਾਂਦਾ ਹੈ।

ਇਸ ਤੋਂ ਇਲਾਵਾ ਸ਼ਾਂਤੀ ਸਕਾਊਟ ਵੀ ਹੁੰਦੇ ਹਨ ਜੋ ਸ਼ਾਂਤੀ ਸਮੇ ਕੰਮ ਕਰਦੇ ਹਨ।ਲਾਰਡ ਬੇਡਨ ਪਾਵਲ ਦਾ ਪੂਰਾ ਨਾਮ ਰਾਬਰਟ ਸਟੀਫਨਸਨ ਸਮਿਥ ਬੇਡਨ ਪਾਵਲ ਸੀ।

ਉਸਦਾ ਜਨਮ 22 ਫਰਵਰੀ 1857 ਨੂੰ ਇੰਗਲੈਂਡ ਦੇ ਸ਼ਹਿਰ ਲੰਡਨ ਵਿੱਚ ਹੋਇਆ। ਮੁੱਢਲੀ ਪੜਾਈ ਉਪਰੰਤ ਹੁਸ਼ਿਆਰ ਹੋਣ ਕਾਰਨ 26 ਸਾਲ ਦੀ ਉਮਰ ਵਿੱਚ ਕੈਪਟਨ ਬਣ ਕੇ ਅਫਰੀਕਾ ਚਲਾ ਗਿਆ।

ਹਾਲੈਂਡ ਹੇਠਲੇ ਦੱਖਣੀ ਅਫਰੀਕਾ ਦੇ ਸ਼ਹਿਰ ਮੈਫਕਿੰਗ ਤੇ ਕਬਜਾ ਕਰਨ ਲਈ ਲਾਰਡ ਬੇਡਨ ਪਾਵਲ ਨੂੰ ਕਮਾਂਡ ਸੌਂਪੀ ਗਈ। 13 ਮਈ 1899 ਨੂੰ ਹਾਲੈਂਡ ਨਾਲ ਯੁੱਧ ਸ਼ੁਰੂ ਹੋਇਆ।

ਉਸਨੇ ਉਥੋਂ ਦੇ ਨੌਜਵਾਨਾਂ ਨੂੰ ਆਪਣੇ ਨਾਲ ਰਲਾ ਕੇ ਮੈਫਕਿੰਗ ਤੇ ਜਿੱਤ ਪ੍ਰਾਪਤ ਕੀਤੀ। 1901 ਨੂੰ ਇੰਗਲੈਂਡ ਪਰਤਣ ਤੇ ਮਹਾਰਾਣੀ ਵਿਕਟੋਰੀਆ ਨੇ ਉਨ੍ਹਾਂ ਨੂੰ ਮੇਜਰ ਜਨਰਲ ਦੀ ਤਰੱਕੀ ਨਾਲ ਸਨਮਾਨਿਆ।

ਪਾਵਲ ਨੇ ਤਜਰਬੇ ਤੋਂ ਸੋਚਿਆ ਕਿ ਨੌਜਵਾਨਾਂ ਨੂੰ ਅਜਿਹੀ ਟਰੇਨਿੰਗ ਦਿੱਤੀ ਜਾਵੇ ਜੋ ਉਹ ਦੇਸ਼ ਲਈ ਸੱਚੇ ਨਿਸ਼ਕਾਮ, ਸੇਵਕ,ਬਹਾਦਰ ਅਤੇ ਯੋਗ ਨਾਗਰਿਕ ਸਿੱਧ ਹੋ ਸਕਦੇ ਹਨ। ਭਾਰਤ ਵਿੱਚ ਸਕਾਊਟਿੰਗ ਸਭ ਤੋਂ ਪਹਿਲਾਂ 13 ਅਕਤੂਬਰ 1916 ਨੂੰ ਮਦਰਾਸ ਵਿਖੇ ਸ਼ੁਰੂ ਹੋਈ।

ਬੈਡਨ ਪਾਵਲ ਦਾ 7 ਜਨਵਰੀ 1941 ਨੂੰ ਕੀਨੀਆ (ਅਫਰੀਕਾ) ਵਿੱਚ ਦੇ ਹਾਂਤ ਹੋ ਗਿਆ। ਉਨ੍ਹਾਂ ਦੇ ਜਨਮ ਦਿਨ 22 ਫਰਵਰੀ ਨੂੰ ਸਮਰਪਿਤ ‘ਅੰਤਰਰਾਸ਼ਟਰੀ ਸਕਾਊਟਿੰਗ ਸੋਚ ਦਿਵਸ’ ਮਨਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਲਹਿਰ 165 ਦੇਸ਼ਾਂ ਵਿੱਚ ਚਲਾਈ ਜਾ ਰਹੀ ਹੈ।

*** ਮੌਲਾਨਾ ਅਬਦੁਲ ਕਲਾਮ ਅਜ਼ਾਦ :

 

ਉਘੇ ਸ਼ਾਸਤਰੀ ਤੇ ਰਾਸ਼ਟਰਵਾਦੀ ਮੁਸਲਿਮ ਨੇਤਾ ਮੌਲਾਨਾ ਅਬਦੁਲ ਕਲਾਮ ਅਜ਼ਾਦ ਦਾ ਜਨਮ 1888 ਨੂੰ ਮੱਕੇ (ਸਾਉਦੀ ਅਰਬ) ਵਿੱਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਅਬੁਲ ਕਲਾਮ ਮਹੀ-ਉਦ-ਦੀਨ ਸੀ।

ਸਭ ਤੋਂ ਪਹਿਲਾਂ ਕਲਕੱਤਾ ਤੋਂ ਮਾਸਕ ਪੱਤਰ ਕੱਢਣਾ ਸ਼ੁਰੂ ਕੀਤਾ ਅਤੇ ਲਖਨਊ ਤੇ ਅੰਮਿ੍ਤਸਰ ਤੋਂ ਛਪਦੇ ਪੱਤਰਾਂ ਵਿੱਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਦਾ ਮੇਲ ਕ੍ਰਾਂਤੀਕਾਰੀ ਅਰਬਿੰਦ ਘੋਸ਼ ਨਾਲ ਹੋਇਆ ਤੇ ਉਨ੍ਹਾਂ ਦੇ ਗਰੁੱਪ ਵਿੱਚ ਸ਼ਾਮਲ ਹੋ ਕੇ ਕੰਮ ਕਰਨ ਲਗੇ।

ਉਨ੍ਹਾਂ ਨੇ ਕਲਕੱਤੇ ਤੋਂ ਹਫਤਾਵਾਰੀ ਰਸਾਲੇ ਰਾਂਹੀ ਹਿੰਦੂ-ਮੁਸਲਿਮ ਏਕਤਾ ਦਾ ਪ੍ਰਚਾਰ ਕੀਤਾ ਤਾਂ ਮੁਸਲਿਮ ਲੀਗ ਵਾਲੇ ਵਿਰੋਧੀ ਬਣਕੇ ਕਤਲ ਦੀਆਂ ਧਮਕੀਆਂ ਦੇਣ ਲੱਗ ਗਏ।

1916 ਨੂੰ ਬੰਗਾਲ ਸਰਕਾਰ ਨੇ ਭਾਰਤ ਸੁਰੱਖਿਆ ਕਾਨੂੰਨ ਤਹਿਤ ਪੱਤਰ ਬੰਦ ਕਰਕੇ ਉਨਾਂ ਨੂੰ ਬੰਗਾਲ ਤੋਂ ਬਾਹਰ ਕੱਢ ਦਿੱਤਾ।ਚਾਰ ਮਹੀਨੇ ਬਾਅਦ ਰਾਂਚੀ ਵਿੱਚ ਫੜ ਕੇ ਨਜ਼ਰਬੰਦ ਕਰ ਦਿੱਤਾ।

1920 ਵਿੱਚ ਰਿਹਾ ਹੋਣ ਤੇ ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋ ਗਏ।1921 ਵਿੱਚ ਪਿੰਰਸ ਆਫ ਵੈਲਜ ਦੇ ਭਾਰਤ ਆਉਣ ਤੇ ਕੀਤੇ ਵਿਰੋਧ ਕਰਕੇ ਇਕ ਸਾਲ ਜੇਲ ਰਹੇ। 1923 ਵਿੱਚ ਸਰਬ ਹਿੰਦ ਕਾਂਗਰਸ ਦੇ ਪ੍ਰਧਾਨ ਬਣੇ।

1930 ਉਨ੍ਹਾਂ ਸਿਵਲ ਨਾ ਫੁਰਮਾਨੀ ਲਹਿਰ ਵਿੱਚ ਗਿਰਫਤਾਰੀ ਦਿੱਤੀ।1940 ਵਿੱਚ ਦੁਬਾਰਾ ਕਾਂਗਰਸ ਦੇ ਪ੍ਰਧਾਨ ਬਣੇ ਤੇ 18 ਮਹੀਨੇ ਜੇਲ੍ਹ ਵਿੱਚ ਰਹੇ। ਉਹ ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਬਣੇ। ਉਨ੍ਹਾਂ ਦਾ 22 ਫਰਵਰੀ 1958 ਨੂੰ ਦੇਹਾਂਤ ਹੋ ਗਿਆ।

Check Also

ਗਦਰ ਪਾਰਟੀ ਦੀ ਕਦੋਂ ਤੇ ਕਿੱਥੇ ਹੋਈ ਪਹਿਲੀ ਮੀਟਿੰਗ

  -ਅਵਤਾਰ ਸਿੰਘ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜਾ ਹੋਣ ਪਿੱਛੋਂ ਇਥੋਂ ਕੱਚੇ ਮਾਲ ਦੀ ਬਰਾਮਦ …

Leave a Reply

Your email address will not be published. Required fields are marked *