ਨਵੀਂ ਦਿੱਲੀ : ‘ਕੋਰੋਨਾ ਤੋਂ ਬਚਣ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮਹਿੰਗੀ ਪੈ ਸਕਦੀ ਹੈ,’ ਇਹ ਕਹਿਣਾ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ।
ਰਾਜਧਾਨੀ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ’ਚ ਤੇਜ਼ੀ ਨਾਲ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ, ਪਰ ਹਾਲੇ ਸੰਕ੍ਰਮਣ ਦਾ ਖ਼ਤਰਾ ਗਿਆ ਨਹੀਂ ਹੈ। ਕੋਰੋਨਾ ਦੇ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਦੱਸਿਆ ਕਿ ਕੋਰੋਨਾ ਤੋਂ ਬਚਣ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਬ੍ਰਿਟੇਨ, ਰੂਸ ਅਤੇ ਬੰਗਲਾਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਉਛਾਲ ਦੇਖਿਆ ਜਾ ਰਿਹਾ ਹੈ। ਅਸੀਂ ਹਾਲੇ ਵੀ ਕੋਰੋਨਾ ਦੀ ਦੂਸਰੀ ਲਹਿਰ ਨਾਲ ਨਜਿੱਠ ਰਹੇ ਹਾਂ। ਸਾਨੂੰ ਕੋਰੋਨਾ ਪ੍ਰੋਟੋਕਾਲ ਦੇ ਚੰਗੇ ਵਿਵਹਾਰ ਦਾ ਪ੍ਰਦਰਸ਼ਨ ਜਾਰੀ ਰੱਖਣ ਦੀ ਜ਼ਰੂਰਤ ਹੈ।
#Bangladesh में देखें तो स्थिति यह है कि दूसरी पीक से ज़्यादा तीसरी पीक में मामले देखे गए हैं, जिसकी वजह से वहां की सरकार को लॉकडाउन का फैसला लेना पड़ रहा है: @MoHFW_INDIA के संयुक्त सचिव, लव अग्रवाल#IndiaFightsCorona #Unite2FightCorona pic.twitter.com/hyPMRaOnKQ
— पीआईबी हिंदी (@PIBHindi) July 9, 2021
ਕੋਰੋਨਾ ਦੇ ਨਵੇਂ ਮਾਮਲਿਆਂ ’ਚੋਂ 80 ਫ਼ੀਸਦੀ ਦੇਸ਼ ਦੇ 90 ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ। ਦੇਸ਼ ’ਚ ਪਿਛਲੇ ਇਕ ਹਫ਼ਤੇ ’ਚ ਰੋਜ਼ਾਨਾ ਔਸਤਨ ਨਵੇਂ ਮਾਮਲਿਆਂ ’ਚ 8 ਫ਼ੀਸਦ ਦੀ ਗਿਰਾਵਟ ਆਈ ਹੈ। ਦੇਸ਼ ’ਚ ਕੋਰੋਨਾ ਦੀ ਰਿਕਵਰੀ ਦਰ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਜੋ ਕਿ ਹੁਣ 97.2 ਫ਼ੀਸਦ ਹੋ ਗਈ ਹੈ।
ਨੀਤੀ ਆਯੋਗ ਦੇ ਡਾਕਟਰ ਵੀ.ਕੇ. ਸਿੰਘ ਨੇ ਇਸ ਮੁੱਦੇ ‘ਤੇ ਜਤਾਈ ਚਿੰਤਾ
ਨੀਤੀ ਆਯੋਗ ਦੇ ਸਿਹਤ ਮੈਂਬਰ ਡਾਕਟਰ ਵੀ. ਕੇ. ਪਾਲ ਅਨੁਸਾਰ ਲਾਕਡਾਊਨ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਤੋਂ ਟੂਰਿਸਟ ਸਥਾਨਾਂ ਅਤੇ ਬਾਜ਼ਾਰਾਂ ’ਤੇ ਇਕ ਨਵਾਂ ਜੋਖ਼ਮ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਭੀੜ ਦੇਖੀ ਜਾ ਰਹੀ ਹੈ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਵਾਇਰਸ ਲਈ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਕ ਪਹੁੰਚਣਾ ਆਸਾਨ ਹੋ ਰਿਹਾ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।
वायरस के खिलाफ हमारी लड़ाई अभी जारी है, हमें सजग रहने के ज़रूरत है और लापरवाही नहीं बरतनी है लेकिन कई स्थानों पर लापरवाही हो रही है: डॉ वीके पॉल, सदस्य @NITIAayog#IndiaFightsCorona #Unite2FightCorona pic.twitter.com/vDTrww0zzN
— पीआईबी हिंदी (@PIBHindi) July 9, 2021
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਵੱਲੋਂ ਗਰਭਵਤੀਆਂ ਦੇ ਟੀਕਾਕਰਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਟੀਕਾਕਰਨ ਮੁਹਿੰਮ ’ਚ ਲਗਾਈ ਜਾ ਰਹੀਆਂ ਤਿੰਨੋਂ ਵੈਕਸੀਨ (ਕੋਵੈਕਸੀਨ, ਕੋਵਿਡਸ਼ੀਲਡ ਅਤੇ ਸਪੁਤਨਿਕ ਵੀ) ਦਾ ਉਪਯੋਗ ਕਰਨ ਦੇ ਉਹ ਹੱਕਦਾਰ ਹਨ। ਗਰਭਵਤੀਆਂ ਨੂੰ ਟੀਕਾਕਰਨ ਲਗਵਾਉਣਾ ਚਾਹੀਦਾ, ਉਹ ਬੇਹੱਦ ਜ਼ਰੂਰੀ ਹੈ।