ਹੁਣ ਦਿੱਲੀ ਤੋਂ ਸਿੱਧੀ ਬੱਸ ਜਾਵੇਗੀ ਲੰਦਨ, ਜਾਣੋ ਕਿੰਨਾ ਹੋਵੇਗਾ ਖਰਚਾ

TeamGlobalPunjab
2 Min Read

ਗੁਰੁਗਰਾਮ: ਹਵਾਈ ਜਹਾਜ਼ ਤੋਂ ਬਹੁਤ ਲੋਕਾਂ ਨੇ ਭਾਰਤ ਤੋਂ ਇੰਗਲੈਂਡ ਦਾ ਸਫਰ ਕੀਤਾ ਹੋਵੇਗਾ ਪਰ ਬੱਸ ‘ਚ ਲੰਦਨ ਦਾ ਸਫਰ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਪਰ ਹੁਣ ਅਜਿਹਾ ਸੰਭਵ ਹੈ, ਤੁਸੀ ਬੱਸ ‘ਚ ਲੰਦਨ ਤੱਕ ਦੀ ਯਾਤਰਾ ਕਰ ਸਕਦੇ ਹੋ। ਇਸ ਲਈ ਤੁਹਾਨੂੰ 15 ਲੱਖ ਰੁਪਏ ਦੀ ਟਿਕਟ ਖਰੀਦਣੀ ਹੋਵੇਗੀ। ਇਹ ਸਹੂਲਤ ਗੁਰੁਗਰਾਮ ਦੀ ਨਿੱਜੀ ਸੈਰ ਸਪਾਟਾ ਕੰਪਨੀ ਐਡਵੈਂਚਰਸ ਓਵਰਲੈਂਡ ਉਪਲੱਬਧ ਕਰਾ ਰਹੀ ਹੈ। ਕੰਪਨੀ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਤੋਂ ਅਗਲੇ ਸਾਲ ਮਈ ਮਹੀਨੇ ‘ਚ 20 ਸੀਟਾਂ ਵਾਲੀ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਲੰਦਨ ਲਈ ਰਵਾਨਾ ਹੋਵੇਗੀ ਅਤੇ ਲੰਦਨ ਤੋਂ ਅਗਸਤ ਵਿੱਚ ਵਾਪਸ ਪਰਤੇਗੀ, ਪੂਰੀ ਯਾਤਰਾ ਲਗਭਗ 20 ਹਜ਼ਾਰ ਕਿਲੋਮੀਟਰ ਦੀ ਹੋਵੋਗੇ।

ਲੰਦਨ ਜਾਣ ਦੌਰਾਨ ਯਾਤਰੀ ਮਿਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜਬੇਕਿਸਤਾਨ, ਕਜਾਕਿਸਤਾਨ, ਰੂਸ, ਲਾਤਵਿਆ, ਲਿਥੁਆਨਿਆ, ਪੋਲੈਂਡ, ਚੇਕ ਰਿਪਬਲਿਕ, ਜਰਮਨੀ, ਨੀਦਰਲੈਂਡ, ਬੈਲਜਿਅਮ ਅਤੇ ਫ਼ਰਾਂਸ ਤੋਂ ਹੋ ਕੇ ਜਾਣਗੇ ਤੇ ਇਹ ਯਾਤਰਾ ਪੂਰੇ 70 ਦਿਨ ਦੀ ਹੋਵੇਗੀ। ਇਸ ‘ਚੋਂ 25 ਦਿਨ ਯਾਤਰੀ ਆਰਾਮ ਕਰਨਗੇ। ਐਡਵੈਂਚਰਸ ਓਵਰਲੈਂਡ ਦੇ ਸੰਸਥਾਪਕ ਤੁਸ਼ਾਰ ਅੱਗਰਵਾਲ ਅਤੇ ਸੰਜੈ ਮਦਾਨ ਨੇ ਦੱਸਿਆ ਕਿ ਬੱਸ ਵਿੱਚ 20 ਯਾਤਰੀਆਂ ਤੋਂ ਇਲਾਵਾ ਇੱਕ ਚਾਲਕ, ਇੱਕ ਸਹਾਇਕ ਚਾਲਕ, ਇੱਕ ਗਾਈਡ ਅਤੇ ਇੱਕ ਸਹਾਇਕ ਹੋਵੇਗਾ। ਜਿਸ ਦੇਸ਼ ਵਿੱਚ ਬੱਸ ਪੁੱਜੇਗੀ ਉਸ ਦੇਸ਼ ਦਾ ਗਾਈਡ ਹੋਵੇਗਾ।

https://www.instagram.com/p/CD5YzcGpGHX/

ਯਾਤਰੀਆਂ ਲਈ ਵੀਜ਼ਾ ਤੋਂ ਲੈ ਕੇ ਰੁਕਣ ਤੱਕ ਦੀ ਵਿਵਸਥਾ ਕੰਪਨੀ ਵਲੋਂ ਕੀਤੀ ਜਾਵੇਗੀ। ਬੱਸ ਲੰਦਨ ਤੱਕ ਚੱਲੇਗੀ ਪਰ ਜੋ ਯਾਤਰੀ ਸਿਰਫ ਰਸਤੇ ਦੇ ਕਿਸੇ ਦੇਸ਼ ਤੱਕ ਦੀ ਹੀ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ। ਇਸ ਨੂੰ ਧਿਆਨ ਵਿੱਚ ਰੱਖ ਕੇ ਯਾਤਰਾ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਦੋ ਮਹੀਨਿਆਂ ਬਾਅਦ ਬੁਕਿੰਗ ਸ਼ੁਰੂ ਕੀਤੀ ਜਾ ਸਕਦੀ ਹੈ।

- Advertisement -

Share this Article
Leave a comment