ਆਪ ਨੇ ਐਲਾਨੇ 4 ਹੋਰ ਉਮੀਦਵਾਰ, ਇਨ੍ਹਾਂ ਆਗੂਆਂ ‘ਤੇ ਖੇਡਿਆ ਦਾਅ

Prabhjot Kaur
1 Min Read

ਜਲੰਧਰ : ਆਮ ਆਦਮੀ ਪਾਰਟੀ ਨੇ ਆਗਾਮੀ ਲੋਕ ਸਭਾ ਚੋਣਾਂ  ਲਈ ਇਕ ਹੋਰ ਲਿਸਟ ਜਾਰੀ ਕੀਤੀ ਹੈ ਜਿਸ ਵਿਚ 4 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਅੱਜ ਜਾਰੀ ਕੀਤੀ ਲਿਸਟ ‘ਚ ਫਿਰੋਜ਼ਪੁਰ, ਲੁਧਿਆਣਾ, ਜਲੰਧਰ ਤੇ ਗੁਰਦਾਸਪੁਰ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਅਮਨ ਸ਼ੇਰ ਕਲਸੀ (ਸ਼ੈਰੀ ਕਲਸੀ), ਜਲੰਧਰ (ਐਸਸੀ) ਤੋਂ ਪਵਨ ਕੁਮਾਰ ਟੀਨੂੰ ਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਹੈ।

ਪਹਿਲੀ ਲਿਸਟ ‘ਚ ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਐਲਾਨੇ ਸੀ ਜਿਸ ਵਿਚ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਵੀ ਨਾਂ ਸੀ ਪਰ ਰਿੰਕੂ ਨੇ ਟਿਕਟ ਮਿਲਣ ਤੋਂ ਬਾਅਦ ਭਾਜਪਾ ਜੁਆਇੰਨ ਕਰ ਲਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment