ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦਾ ਕੀਤਾ ਵਿਸੇਸ਼ ਧੰਨਵਾਦ, ਜਾਣੋ ਵਜਾ

TeamGlobalPunjab
1 Min Read

ਪਟਿਆਲਾ  : ਕੋਰੋਨਾ ਵਾਇਰਸ ਦੇ ਇਸ ਮਾੜੇ ਦੌਰ ਵਿਚ ਪੱਤਰਕਾਰ ਭਾਈਚਾਰਾ ਡਾਕਟਰਾਂ, ਅਤੇ ਪਰਸਾਸ਼ਨਿਕ ਅਮਲੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਵਿੱਚ ਲਗਿਆ ਹੋਇਆ ਹੈ । ਇਸ ਦਰਮਿਆਨ ਕਈ ਥਾਈਂ ਪਤਰਕਾਰਾਂ ਦੇ ਵੀ ਇਸ ਲਾਇਲਾਜ ਬਿਮਾਰੀ ਨਾਲ ਪ੍ਰਭਾਵਿਤ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ । ਇਸ ਤੋਂ ਬਾਅਦ ਹੁਣ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਪਤਰਕਾਰ ਭਾਈਚਾਰੇ ਦਾ ਵਿਸੇਸ਼ ਧੰਨਵਾਦ ਕੀਤਾ ਹੈ।

ਸੋਸ਼ਲ ਮੀਡੀਆ ਰਾਹੀਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਾ ਸਮੂਹ ਪੱਤਰਕਾਰ ਭਾਈਚਾਰਾ ਧੰਨਵਾਦ ਦਾ ਪਾਤਰ ਹੈ ਜੋ ਇਸ ਮਹਾਮਾਰੀ ਦੌਰਾਨ ਘਰਾਂ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਖਬਰਾਂ ਦੇ ਨਾਲ ਰੂਬਰੂ ਰਖਦੇ ਹਨ । ਇਸ ਮੌਕੇ ਉਨ੍ਹਾਂ ਫੇਸਬੁਕ ਪੇਜ ਤੇ ਪੋਸਟ ਪਾਉਂਦਿਆਂ ਲਿਖਿਆ ਕਿ , “ਸਾਡਾ ਮੀਡੀਆ ਭਾਈਚਾਰਾ ਲੋਕਾਂ ਤਕ ਭਰੋਸੇਯੋਗ ਜਾਣਕਾਰੀ ਦੇ ਪ੍ਰਵਾਹ ਨੂੰ ਯਕੀਨੀ ਬਣਾਕੇ, ਉਨ੍ਹਾਂ ਨੂੰ ਸੂਚਿਤ ਫ਼ੈਸਲਾ ਲੈਣ ਯੋਗ ਕਰਨ ਦਾ ਕੰਮ ਕਰਦਿਆਂ ਕੋਵਿਡ 19 ਦੀ ਲੜਾਈ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਗਲਤ ਜਾਣਕਾਰੀ, ਜਾਅਲੀ ਖ਼ਬਰਾਂ ਅਤੇ ਅਫਵਾਹਾਂ ਨੂੰ ਬੇਨਕਾਬ ਕਰ ਕੇ ਅਜੋਕੇ ਸਮੇਂ ਦੌਰਾਨ ਲੋਕਾਂ ਦੀ ਜਿੰਦਗੀ ਬਚਾਉਣ ਵਾਲੀ ਇਹ ਅਹਿਮ ਭੂਮਿਕਾ ਨਿਭਾਉਣ ਲਈ ਇਨ੍ਹਾਂ ਸਾਰਿਆਂ ਦਾ ਮੇਰਾ ਵਲੋਂ ਬਹੁਤ ਬਹੁਤ ਧੰਨਵਾਦ।”

https://www.facebook.com/1417448795168081/posts/2648585228721092/

Share This Article
Leave a Comment