ਭਾਰਤ ਨੇ ਚੀਨ ਦੇ ਹਮਲਾਵਰ ਰਵੱਈਏ ਦਾ ਦਿੱਤਾ ਢੁਕਵਾਂ ਜਵਾਬ : ਮਾਈਕ ਪੋਂਪਿਓ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਬੁੱਧਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਭਾਰਤ-ਚੀਨ ਸਰਹੱਦ ਵਿਵਾਦ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਐਲਏਸੀ ‘ਤੇ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਨੂੰ ਲੈ ਕੇ ਅਮਰੀਕਾ ਹਮੇਸ਼ਾ ਭਾਰਤ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਚੀਨ ਦੇ ਹਮਲਾਵਰ ਰਵੱਈਏ ਦਾ ਢੁਕਵਾਂ ਜਵਾਬ ਦਿੱਤਾ ਹੈ। ਪੋਂਪਿਓ ਨੇ ਕਿਹਾ ਕਿ ਚੀਨ ਦਾ ਆਪਣੇ ਹਰੇਕ ਗੁਆਂਢੀ ਮੁਲਕ ਨਾਲ ਸੀਮਾ ਵਿਵਾਦ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਨੇ ਹਾਲ ਹੀ ‘ਚ ਭੂਟਾਨ ਨਾਲ ਸਰਹੱਦੀ ਵਿਵਾਦ ਦਾ ਜ਼ਿਕਰ ਵੀ ਕੀਤਾ ਸੀ।

ਉਨ੍ਹਾਂ ਕਿਹਾ ਕਿ ਹਿਮਾਲਿਆ ਦੀ ਪਹਾੜੀ ਸ਼੍ਰੇਣੀਆਂ ਤੋਂ ਲੈ ਕੇ ਸਮੁੰਦਰ ‘ਚ ਵੀਅਤਨਾਮ ਦੇ ਸੇਨਕਾਕੂ ਟਾਪੂ ਤੱਕ ਚੀਨ ਦਾ ਸਰਹੱਦੀ ਵਿਵਾਦ ਹੈ। ਚੀਨ ਨੇ ਖੇਤਰੀ ਵਿਵਾਦਾ ਨੂੰ ਭੜਕਾਉਣ ਦਾ ਇਕ ਪੈਟਰਨ ਬਣਾ ਲਿਆ ਹੈ। ਜਿਸ ਨੂੰ ਲੈ ਕੇ ਪੋਂਪੀਓ ਨੇ ਕਿਹਾ ਕਿ ਦੁਨੀਆ ਨੂੰ ਚੀਨ ਨੂੰ ਇਸ ਸਭ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਪੋਂਪਿਓ ਨੇ ਅੱਗੇ ਕਿਹਾ ਕਿ ਚੀਨ ਆਪਣੇ ਲੋਕਾਂ ਨੂੰ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦੀ ਇਜਾਜ਼ਤ ਦੇਣ ਤੋਂ ਡਰਦਾ ਹੈ।  ਚੀਨ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਦਾ ਸੱਚ ਦੱਸਣ ਵਿੱਚ ਅਸਫਲ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਵਿਸ਼ਵ ਪੱਧਰ ‘ਤੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਆਖਿਰ ‘ਚ ਮਾਈਕ ਪੋਂਪੀਓ ਨੇ ਚੀਨੀ ਐਪ ਟਿਕਟਾਕ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ‘ਤੇ ਬੋਲਦਿਆਂ ਕਿਹਾ ਕਿ, “ਮੈਂ ਇਸ ਨੂੰ ਵਿਆਪਕ ਪ੍ਰਸੰਗ ਵਿਚ ਰੱਖਣਾ ਚਾਹੁੰਦਾ ਹਾਂ। ਅਸੀਂ ਅਮਰੀਕੀ ਨਾਗਰਿਕਾਂ ਦੀ ਗੋਪਨੀਯਤਾ ਅਤੇ ਉਨ੍ਹਾਂ ਦੇ ਡੇਟਾ ਦੀ ਰੱਖਿਆ ਲਈ ਵਚਨਬੱਧ ਹਾਂ। ਅਸੀਂ ਅਮਰੀਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸਦਾ ਨਿਰੰਤਰ ਮੁਲਾਂਕਣ ਵੀ ਕਰ ਰਹੇ ਹਾਂ।”

- Advertisement -

Share this Article
Leave a comment