ਪੰਜਾਬ ‘ਚ ਨਹੀਂ ਟਲਿਆ ਟਿੱਡੀ ਦਲ ਦਾ ਖਤਰਾ, ਤਿੰਨ ਜ਼ਿਲ੍ਹਿਆਂ ‘ਚ ਹਾਈ ਅਲਰਟ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ‘ਤੇ ਟਿੱਡੀ ਦਲ ਦੇ ਹਮਲੇ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ। ਟਿੱਡੀਆਂ ਦਾ ਵੱਡਾ ਦਲ ਰਾਜਸਥਾਨ ਤੋਂ ਹੁੰਦਾ ਹੋਇਆ ਮੱਧਪ੍ਰਦੇਸ਼ ਵੱਲ ਚੱਲ ਗਿਆ ਹੈ ਪਰ ਭਾਰਤ-ਪਾਕਿਸਤਾਨ ਸਰਹੱਦ ਦੇ ਇਲਾਕੇ ਵਿੱਚ ਇਸ ਦੇ ਮੰਡਰਾਉਣ ਨਾਲ ਪੰਜਾਬ ‘ਤੇ ਖ਼ਤਰਾ ਬਰਕਰਾਰ ਹੈ। ਪਾਕਿਸ‍ਤਾਨ ਵਿੱਚ ਭਾਰੀ ਗਿਣਤੀ ਵਿੱਚ ਟਿੱਡੀਆਂ ਦਾ ਦਲ ਮੰਡਰਾ ਰਿਹਾ ਹੈ ਅਤੇ ਜੇਕਰ ਹਵਾ ਦਾ ਰੁਖ਼ ਭਾਰਤ ਵੱਲ ਹੋਇਆ ਤਾਂ ਪੰਜਾਬ ਵਿੱਚ ਇਨ੍ਹਾਂ ਦਾ ਹਮਲਾ ਹੋ ਸਕਦਾ ਹੈ। ਇਸ ਕਾਰਨ ਪੰਜਾਬ ਸਰਕਾਰ ਨੇ ਤਿੰਨ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਹਾਲਾਤ ਨਾਲ ਨਜਿੱਠਣ  ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਐਮਰਜੈਂਸੀ ਵਿੱਚ ਦਵਾਈਆਂ ਦੀ ਖਰੀਦ ਲਈ ਇੱਕ ਕਰੋਡ਼ ਤੋਂ ਜ਼ਿਆਦਾ ਦੀ ਰਾਸ਼ੀ ਰੱਖੀ ਹੋਈ ਹੈ।

ਉੱਥੇ ਹੀ ਖੇਤੀਬਾੜ ਮਾਹਰਾਂ ਨੂੰ ਲੱਗ ਰਿਹਾ ਹੈ ਕਿ ਜੂਨ ਵਿੱਚ ਇਹ ਦਲ ਪੰਜਾਬ ‘ਤੇ ਹਮਲਾ ਕਰ ਸਕਦਾ ਹੈ। ਹਾਲਾਂਕਿ ਟਿੱਡੀ ਦਲ ਆਪਣੇ ਆਂਡੇ ਰੇਤੀਲੀ ਜ਼ਮੀਨ ਵਿੱਚ ਦਿੰਦਾ ਹੈ ਇਸ ਲਈ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਣ ਵਾਲੇ ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ, ਬਠਿੰਡਾ ਆਦਿ ਵਿੱਚ ਖ਼ਤਰਾ ਜ਼ਿਆਦਾ ਹੈ। ਗਰਮੀ ਵਧਣ ਨਾਲ ਇਹਨਾਂ ਦੀ ਪ੍ਰਜਣਨ ਸਮਰੱਥਾ ਵੀ ਵੱਧ ਜਾਂਦੀ ਹੈ। ਇਸ ਖਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਅਲਰਟ ਵੀ ਜਾਰੀ ਕਰ ਰੱਖਿਆ ਹੈ। ਸਰਕਾਰ ਨੇ ਫਰੀਦਕੋਟ, ਫਾਜ਼ਿਲਕਾ ਅਤੇ ਬਠਿੰਡਾ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

Share this Article
Leave a comment