ਬ੍ਰਿਟੇਨ ‘ਚ ਲਾਕਡਾਊਨ ਦੀਆਂ ਸਾਰੀਆਂ ਪਾਬੰਦੀਆਂ ਖ਼ਤਮ, ਹਾਲੇ ਵੀ ਸਾਹਮਣੇ ਆ ਰਹੇ ਹਨ ਕੋਰੋਨਾ ਦੇ ਮਾਮਲੇ

TeamGlobalPunjab
2 Min Read

ਲੰਡਨ  : ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਵਿਚਾਲੇ ਬ੍ਰਿਟੇਨ ‘ਚ ਸੋਮਵਾਰ ਤੋਂ ਲਾਕਡਾਊਨ ਸਬੰਧੀ ਸਾਰੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ। ਇਸ ਨਾਲ ਇੰਗਲੈਂਡ ਦੇ ਲੋਕਾਂ ਨੇ ਸਭ ਤੋਂ ਵੱਧ ਰਾਹਤ ਦਾ ਸਾਹ ਲਿਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਚੌਕਸ ਰਹਿਣ। ਕਿਉਂਕਿ ਕੋਰੋਨਾ ਦੇ ਸਭ ਤੋਂ ਵੱਡੇ ਇਨਫੈਕਸ਼ਨ ਵਾਲੇ ‘ਡੈਲਟਾ ਵੇਰੀਐਂਟ’ ਕਾਰਨ ਦੇਸ਼ ‘ਚ ਇਨਫੈਕਸ਼ਨ ਦੀ ਦਰ ਲਗਾਤਾਰ ਵਧ ਰਹੀ ਹੈ। ਇਸ ਦੌਰਾਨ ਦੇਸ਼ ਭਰ ‘ਚ ਬੀਤੇ 24 ਘੰਟਿਆਂ ‘ਚ 48 ਹਜ਼ਾਰ 161 ਨਵੇਂ ਮਾਮਲੇ ਪਾਏ ਗਏ ਤੇ 25 ਪੀੜਤਾਂ ਦੀ ਮੌਤ ਹੋ ਗਈ ਹੈ।

 

ਇੰਗਲੈਂਡ ‘ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਬੀਤੇ ਜਨਵਰੀ ‘ਚ ਰਾਸ਼ਟਰ ਪੱਧਰੀ ਲਾਕਡਾਊਨ ਲਗਾਇਆ ਗਿਆ ਸੀ। ਬਾਅਦ ‘ਚ ਕੁਝ ਢਿੱਲ ਦਿੱਤੀ ਗਈ ਸੀ। ਬਾਕੀ ਪਾਬੰਦੀਆਂ ਖ਼ਤਮ ਕੀਤੀਆਂ ਗਈਆਂ। ਪਾਬੰਦੀਆਂ ਖ਼ਤਮ ਕਰਨ ਵਾਲੇ ਦਿਨ ਨੂੰ ਫਰੀਡਮ ਡੇਅ ਦੇ ਤੌਰ ‘ਤੇ ਦੇਖਿਆ ਗਿਆ।  ਮਾਸਕ ਪਾਉਣਾ ਹੁਣ ਜ਼ਰੂਰੀ ਨਹੀਂ ਰਹਿ ਗਿਆ।

ਹਲਾਂਕਿ ਲੋਕਾਂ ਨੂੰ ਜਨਤਕ ਟਰਾਂਸਪੋਰਟ ਤੇ ਦੁਕਾਨਾਂ ‘ਚ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਵੱਡੇ ਸਟੇਡੀਅਮਾਂ ਨੂੰ ਪੂਰੀ ਦਰਸ਼ਕ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਡਿਸਕੋ, ਪਬ ਤੇ ਬਾਰ ‘ਤੇ ਸਾਰੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ।

- Advertisement -

 

ਦੱਸ ਦਈਏ ਕਿ ਪ੍ਰਧਾਨ ਮੰਤਰੀ ਜੌਨਸਨ ਨੇ ਖ਼ੁਦ ਨੂੰ ਆਈਸੋਲੇਟ ਕੀਤਾ ਹੋਇਆ ਹੈ। ਉਹ ਕਿਸੇ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆ ਗਏ ਸਨ। ਸਿਹਤ ਮੰਤਰੀ ਸਾਜਿਦ ਜਾਵੇਦ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਵੀ ਪਾਜ਼ੇਟਿਵ ਪਾਏ ਗਏ ਹਨ।

Share this Article
Leave a comment