ਚੰਡੀਗੜ੍ਹ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਹੁਣ ਲਗਾਤਾਰ ਇਲਾਕੇ ਸੀਲ ਕੀਤੇ ਜਾ ਰਹੇ ਹਨ ਅਤੇ ਸੂਬਿਆਂ ਨੂੰ ਲਾਕ ਡਾਊਨ ਕੀਤਾ ਜਾ ਰਿਹਾ ਹੈ. ਇਸ ਨੂੰ ਦੇਖਦਿਆਂ ਹੁਣ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਨੂੰ ਵੀ ਲਾਕ ਡਾਊਨ ਕਰ ਦਿੱਤਾ ਗਿਆ ਹੈ ਅਤੇ ਪਾਬੰਦੀਆਂ ਲਗਾ ਦਿਤੀਆਂ ਗਈਆਂ ਹਨ. ਜਾਣਕਾਰੀ ਮੁਤਾਬਿਕ 31 ਮਾਰਚ, 2020 ਤੱਕ, ਸਾਰੀਆਂ ਗੈਰ ਜ਼ਰੂਰੀ ਸੰਸਥਾਵਾਂ ਸਮੇਤ ਦਫਤਰਾਂ, ਸਕੂਲ, ਕਾਲਜਾਂ, ਫੈਕਟਰੀਆਂ ਅਤੇ ਹੋਰ ਕਾਰੋਬਾਰੀ ਅਦਾਰੇ ਆਦਿ ਬੰਦ ਕਰ ਦਿਤੇ ਗਏ ਹਨ ਅਤੇ ਸਾਰੀ ਜਨਤਕ ਆਵਾਜਾਈ ਵੀ ਮੁਅੱਤਲ ਕਰ ਦਿਤੀ ਗਈ ਹੈ। ਪਰ ਇਸ ਦੌਰਾਨ ਸਬਜ਼ੀਆਂ ਦੀਆਂ ਦੁਕਾਨਾਂ, ਰਾਸ਼ਨ ਦੁਕਾਨਾਂ, ਕੈਮਿਸਟਾਂ ਆਦਿ ਸਮੇਤ ਜ਼ਰੂਰੀ ਸੇਵਾਵਾਂ ਖੁੱਲੀਆਂ ਰਹਿਣਗੀਆਂ.