ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਟੋਕਿਓ ਓਲੰਪਿਕ ਵਿਚ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਸਮਾਗਮ ਜਾਰੀ ਹੈ। ਸੂਬੇ ਦੇ ਗਵਰਨਰ ਵੀ ਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਮੰਤ ਤੇ ਮੌਜੂਦ ਹਨ।
ਖਿਡਾਰੀਆਂ ਦੇ ਸਨਮਾਨ ਸਮਾਗਮ ਦਾ ਲਾਈਵ LIVE ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ;
https://youtu.be/A0gy7wX2MOs
ਦੱਸ ਦੇਈਏ ਕਿ ਗੋਲਡ ਮੈਡਲ ਜੇਤੂ ਨੀਰਜ ਚੋਪੜਾ, ਕਾਂਸੇ ਦਾ ਮੈਡਲ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਨਾਲ-ਨਾਲ ਹੋਰ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਇਨਾਮ ਰਾਸ਼ੀ ਦਾ ਬਿਓਰਾ;
- ਸੋਨ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ 2.51 ਕਰੋੜ ਰੁਪਏ
- ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਨੂੰ 2.51-2.51 ਕਰੋੜ ਰੁਪਏ
- ਚੌਥੇ ਸਥਾਨ ‘ਤੇ ਆਈ ਮਹਿਲਾ ਹਾਕੀ ਦੀਆਂ ਦੋ ਖਿਡਾਰਨਾਂ ਤੇ ਡਿਸਕਸ ਥ੍ਰੋਅ ‘ਚ ਛੇਵੇਂ ਸਥਾਨ ‘ਤੇ ਆਈ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ
- ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਹੋਰ ਪੰਜਾਬੀ ਖਿਡਾਰੀਆਂ ਤੇ ਪੈਰਾ ਖਿਡਾਰਨ ਪਲਕ ਕੋਹਲੀ ਨੂੰ 21-21 ਲੱਖ ਰੁਪਏ।