Home / ਪੰਜਾਬ / ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋਏ ਹਮਲਾਵਰ

ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋਏ ਹਮਲਾਵਰ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 9 ਡੀ ਵਿੱਚ ਮੰਗਲਵਾਰ ਸ਼ਾਮ ਕਾਰ ਸਵਾਰ ਇੱਕ ਸ਼ਰਾਬ ਦੇ ਠੇਕੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਹਮਲਾਵਰਾਂ ਨੇ ਲਗਭਗ ਦੱਸ ਰਾਉਂਡ ਫਾਇਰ ਕੀਤੇ। ਮਿਲੀ ਜਾਣਕਾਰੀ ਮੁਤਾਬਕ ਠੇਕੇ ਦੇ ਇੱਕ ਕਰਿੰਦੇ ਨੂੰ ਗੋਲੀ ਲੱਗੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਿਸ ਨੇ ਦੱਸਿਆ ਕਿ ਹਮਲਾਵਰ ਕਾਰ ਵਿੱਚ ਆਏ ਸਨ ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ ਕਾਰ ਸਵਾਰ ਦੋ ਲੋਕਾਂ ਨੇ ਸ਼ਰਾਬ ਦੇ ਠੇਕ ‘ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਵਾਰਦਾਤ ਦੇ ਸਮੇਂ ਟਰੈਫਿਕ ਪੁਲਿਸ ਦਾ ਇੱਕ ਇੰਸਪੈਕਟਰ ਦੀ ਸਿਵਲ ਵਰਦੀ ਵਿੱਚ ਥੋੜ੍ਹੀ ਦੂਰੀ ‘ਤੇ ਮੌਜੂਦ ਸੀ । ਪੁਲਿਸ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਘਟਨਾ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

Check Also

ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੁਹਾਲੀ ਵਿੱਚ ਹੋਈ ਬੈਂਕ ਡਕੈਤੀ ਦਾ ਪਰਦਾਫਾਸ਼

ਐਸ.ਏ.ਐਸ. ਨਗਰ : ਐਸਐਸਪੀ, ਐੱਸ.ਏ.ਐੱਸ ਨਗਰ ਕੁਲਦੀਪ ਸਿੰਘ ਚਹਿਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ …

Leave a Reply

Your email address will not be published. Required fields are marked *