ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਨਵੇਂ ਵਿੱਤੀ ਸਾਲ 2026-27 ਦੇ ਆਗਾਜ਼ ਦੇ ਨਾਲ ਹੀ ਸ਼ਰਾਬ ਦੀਆਂ ਕੀਮਤਾਂ ਵਿੱਚ ਵੱਡਾ ਇਜ਼ਾਫਾ ਹੋਇਆ ਹੈ। ਕਰ ਅਤੇ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਨਵੀਂ ਰੇਟ ਲਿਸਟ ਅਨੁਸਾਰ, ਪ੍ਰੀਮੀਅਮ ਬ੍ਰਾਂਡਾਂ ਦੀਆਂ ਬੋਤਲਾਂ ‘ਤੇ 100 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਰੋਜ਼ਾਨਾ ਵਿਕਣ ਵਾਲੇ ਰੈਗੂਲਰ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਨਹੀਂ ਹੋਇਆ ਹੈ।
ਆਬਕਾਰੀ ਵਿਭਾਗ ਨੇ 2026-27 ਲਈ ਸ਼ਰਾਬ ਦੇ ਰੇਟ ਨਿਰਧਾਰਤ ਕਰ ਦਿੱਤੇ ਗਏ ਹਨ ਇਸ ਅਨੁਸਾਰ ਹੁਣ ਅੰਗਰੇਜ਼ੀ ਸ਼ਰਾਬ ਦੇ ਰੇਟ ਵੱਧ ਤੋਂ ਵੱਧ 105 ਰੁਪਏ ਪ੍ਰਤੀ ਬੋਤਲ ਤੱਕ ਵਧਾਏ ਗਏ ਹਨ, ਜਦੋਂ ਕਿ ਰੈਗੂਲਰ ਬ੍ਰਾਂਡਾਂ ਦੀ ਸ਼ਰਾਬ ਦੀ ਕੀਮਤ ਵਿੱਚ 10 ਤੋਂ 30 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ‘ਆਫੀਸਰ ਚੁਆਇਸ’ ਸ਼ਰਾਬ ‘ਤੇ ਸਭ ਤੋਂ ਘੱਟ 10 ਰੁਪਏ ਵਧਾਏ ਗਏ ਹਨ। ਹਿਮਾਚਲ ਵਿੱਚ ਪਹਿਲਾਂ ਇਹ 535 ਰੁਪਏ ਦੀ ਮਿਲ ਰਹੀ ਸੀ, ਹੁਣ ਇਸ ਦੇ 545 ਰੁਪਏ ਦੇਣੇ ਹੋਣਗੇ। ‘ਰੋਇਲ ਸਟੈਗ’ ਦੀ ਕੀਮਤ 750 ਰੁਪਏ ਤੋਂ ਵਧਾ ਕੇ 770 ਰੁਪਏ ਪ੍ਰਤੀ ਬੋਤਲ ਕਰ ਦਿੱਤੀ ਗਈ ਹੈ। ‘VAT 69’ ਦੀ ਕੀਮਤ ਵਿੱਚ ਸਭ ਤੋਂ ਵੱਧ 105 ਰੁਪਏ ਦਾ ਵਾਧਾ ਕੀਤਾ ਗਿਆ ਹੈ। ਯਾਨੀ ਕਿ ਪ੍ਰੀਮੀਅਮ ਸ਼ਰਾਬ ਦੇ ਰੇਟ ਜ਼ਿਆਦਾ ਵਧਾਏ ਗਏ ਹਨ।
ਇਸ ਦੇ ਨਾਲ ਹੀ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਸਾਰੇ ਠੇਕਿਆਂ ‘ਤੇ ਰੇਟ ਲਿਸਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਠੇਕਾ ਸੰਚਾਲਕਾਂ ਨੂੰ ਨਿਲਾਮੀ ਦੌਰਾਨ ਹੀ ਸਖ਼ਤ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਨਾਲ ਹੀ ਵਿਭਾਗ ਨੇ ਆਪਣੇ ਅਧਿਕਾਰੀਆਂ ਨੂੰ ਵੀ ਸ਼ਰਾਬ ਦੇ ਠੇਕਿਆਂ ਦੀ ਨਿਯਮਤ ਜਾਂਚ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਕਿਸੇ ਵੀ ਖਪਤਕਾਰ ਨਾਲ ਕੋਈ ਧੋਖਾਧੜੀ ਨਾ ਹੋ ਸਕੇ।
ਦੱਸ ਦਈਏ ਕਿ ਸੂਬੇ ‘ਚ ਬੀਤੇ ਵਿੱਤੀ ਸਾਲ ਦੌਰਾਨ ਹੀ ਐਮ.ਐਸ.ਪੀ. ਨੂੰ ਖ਼ਤਮ ਕਰਕੇ ਐਮ.ਆਰ.ਪੀ. ਦੀ ਵਿਵਸਥਾ ਸ਼ੁਰੂ ਕੀਤੀ ਗਈ ਸੀ। ਯਾਨੀ ਹੁਣ ਕੋਈ ਵੀ ਠੇਕਾ ਸੰਚਾਲਕ ਤੈਅ ਐਮ.ਆਰ.ਪੀ. ਤੋਂ ਵੱਧ ਕੀਮਤ ‘ਤੇ ਸ਼ਰਾਬ ਨਹੀਂ ਵੇਚ ਸਕੇਗਾ। ਐਮ.ਆਰ.ਪੀ. ਸਿਸਟਮ ਦਾ ਫਾਇਦਾ ਇਹ ਹੈ ਕਿ ਸੈਲਾਨੀਆਂ ਨੂੰ ਓਵਰਚਾਰਜਿੰਗ ਤੋਂ ਸੁਰੱਖਿਆ ਮਿਲਦੀ ਹੈ ਅਤੇ ਉਹ ਤੈਅ ਕੀਮਤ ਤੋਂ ਵੱਧ ਭੁਗਤਾਨ ਕਰਨ ਲਈ ਮਜਬੂਰ ਨਹੀਂ ਹੁੰਦੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

