ਬ੍ਰਿਟਿਸ਼ ਕੋਲੰਬੀਆ : ਟਰੂਡੋ ਦੀ ਲਿਬਰਲ ਪਾਰਟੀ ਵਲੋਂ ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਫੈਡਰਲ ਚੋਣਾਂ ਲਈ ਪੰਜਾਬੀ ਮੂਲ ਦੀ ਗੁਨੀਤ ਗਰੇਵਾਲ ਨੂੰ ਨਾਮਜ਼ਦ ਕੀਤਾ ਗਿਆ ਹੈ।
Liberals in Mission–Matsqui–Fraser Canyon have nominated Guneet Grewal as our Team Trudeau candidate. Congratulations, Guneet! pic.twitter.com/kjAeRbrC44
— Liberal Party (@liberal_party) August 20, 2021
ਗੀਤ ਗਰੇਵਾਲ ਨੇ ਵੀ ਨਾਮਜ਼ਦਗੀ ’ਤੇ ਇਕ ਵੀਡੀਓ ਸਾਂਝੀ ਕਰਕੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।
View this post on Instagram
ਗੁਨੀਤ ਗਰੇਵਾਲ ਦਾ ਪੰਜਾਬੀ ਇੰਡਸਟਰੀ ਨਾਲ ਵੀ ਕੁਝ ਖਾਸ ਰਿਸ਼ਤਾ ਹੈ। ਗੁਨੀਤ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਹਨ। ਗੁਨੀਤ ਗਰੇਵਾਲ ਦੀ ਨਾਮਜ਼ਦਗੀ ‘ਤੇ ਪਰਮੀਸ਼ ਵਰਮਾ ਨੇ ਵੀ ਤਸਵੀਰ ਸਾਂਝੀ ਕਰਕੇ ਵਧਾਈਆਂ ਦਿੱਤੀਆਂ ਹਨ।
ਪਰਮੀਸ਼ ਨੇ ਪੋਸਟ ਕਰਕੇ ਲਿਖਿਆ, ‘ਮੈਨੂੰ ਆਪਣੀ ਜੀਵਨਸਾਥਣ ’ਤੇ ਮਾਣ ਹੈ। ਬਹੁਤ-ਬਹੁਤ ਮੁਬਾਰਕਾਂ ਗੁਨੀਤ। ਕੈਨੇਡਾ ’ਚ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ’ਤੇ ਤੁਹਾਨੂੰ ਵਧਾਈ। ਮੈਂ ਤੁਹਾਨੂੰ ਕੈਨੇਡਾ ’ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦੀ ਉਡੀਕ ਕਰ ਰਿਹਾ ਹਾਂ। ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ।’
View this post on Instagram