ਓਟਾਵਾ: ਲਿਬਰਲ ਹਾਊਸ ਦੇ ਲੀਡਰ ਮਾਰਕ ਹੌਲੈਂਡ ਨੇ ਨਵੇਂ ਪਾਰਲੀਮੈਂਟ ਸੈਸ਼ਨ ਵਿੱਚ ਲਿਬਰਲ-ਐਨਡੀਪੀ ਗੱਠਜੋੜ ਦੀਆਂ ਅਫਵਾਹਾਂ ਨੂੰ ਰੱਦ ਕਰ ਦਿੱਤਾ ਹੈ।
ਮਾਰਕ ਹੌਲੈਂਡ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਸ ਬਾਰੇ ਲਿਬਰਲਾਂ ਤੇ ਐਨਡੀਪੀ ਦਰਮਿਆਨ ਕੋਈ ਰਸਮੀ ਜਾਂ ਗੈਰ-ਰਸਮੀ ਗੱਲਬਾਤ ਹੋਈ ਹੈ ਤਾਂ ਉਨ੍ਹਾਂ ਨੇ ਕਿ ਉਨ੍ਹਾਂ ਦੀ ਗੱਲਬਾਤ ਤਾਂ ਹਰ ਪਾਰਟੀ ਨਾਲ ਹੋਈ ਹੈ, ਹਾਲੇ ਤੱਕ ਕਿਸੇ ਨਾਲ ਗੱਲਬਾਤ ਗੱਠਜੋੜ ਤੱਕ ਨਹੀਂ ਪਹੁੰਚੀ ਹੈ।
ਚੋਣਾਂ ਤੋਂ ਬਾਅਦ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਆਪਣੇ ਕਾਕਸ ਦੀ ਮੀਟਿੰਗ ਵੀ ਕੀਤੀ ਤੇ ਹੁਣ ਪਾਰਟੀਆਂ 22 ਨਵੰਬਰ ਨੂੰ ਹਾਊਸ ਆਫ ਕਾਮਨਜ਼ ਪਰਤਣ ਦੀ ਤਿਆਰੀ ਕਰ ਰਹੀਆਂ ਹਨ।