ਨਿਊਜ਼ ਡੈਸਕ: ਪੌਪ ਬੈਂਡ ‘ਵਨ ਡਾਇਰੈਕਸ਼ਨ’ ਦੇ ਸਾਬਕਾ ਸਟਾਰ ਲਿਆਮ ਪੇਨ ਦੇ ਫੈਨਜ਼ ਲਈ ਅੱਜ ਬਹੁਤ ਹੀ ਮੰਦਭਾਗੀ ਖ਼ਬਰ ਆਈ ਹੈ। ਬ੍ਰਿਟਿਸ਼ ਬੁਆਏਬੈਂਡ ਵਨ ਡਾਇਰੈਕਸ਼ਨ ਦੇ ਸਾਬਕਾ ਮੈਂਬਰ ਲਿਆਮ ਪੇਨ ਦੀ 31 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਉਹ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਇੱਕ ਹੋਟਲ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਪਏ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਹ ਘਟਨਾ 16 ਅਕਤੂਬਰ 2024 ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 5 ਵਜੇ ਵਾਪਰੀ।
ਇਹ ਘਟਨਾ ਪਲੇਰਮੋ ਵਿੱਚ ਕੋਸਟਾ ਰੀਕਾ ਸਟਰੀਟ ‘ਤੇ ਇੱਕ ਹੋਟਲ ਵਿੱਚ ਵਾਪਰੀ। ਇਸ ਖਬਰ ਨੇ ਦੁਨੀਆਂ ਭਰ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਪਰਿਵਾਰ ਅਤੇ ਕਰੀਬੀ ਦੋਸਤ ਵੀ ਇਸ ਖਬ ਤੋਂ ਸਦਮੇ ‘ਚ ਹਨ।
ਆਪਣੀ ਮੌਤ ਤੋਂ ਇਕ ਘੰਟਾ ਪਹਿਲਾਂ, ਲਿਆਮ ਸਨੈਪਚੈਟ ‘ਤੇ ਫੋਟੋਆਂ ਅਤੇ ਵੀਡੀਓਜ਼ ਪੋਸਟ ਕਰ ਰਿਹਾ ਸੀ। ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਹੋਟਲ ਦੇ ਉਸ ਕਮਰੇ ਦੀਆਂ ਹਨ ਜਿੱਥੇ ਲਿਆਮ ਠਹਿਰਿਆ ਹੋਇਆ ਸੀ। ਉੱਥੇ ਬਹੁਤ ਸਾਰਾ ਸਾਮਾਨ ਟੁੱਟੀ ਹਾਲਤ ਵਿੱਚ ਮਿਲਿਆ। ਉਨ੍ਹਾਂ ਦੇ ਫੈਨਜ਼ ਤੇ ਕਰੀਬੀਆਂ ਦਾ ਕਹਿਣਣਾ ਹੈ ਕਿ ਗਾਇਕ ਦਾ ਕਤਲ ਕੀਤਾ ਗਿਆ ਹੈ। ਲਿਆਮ ਆਪਣੇ ਗੀਤਾਂ ‘ਕਿਸ ਯੂ’, ‘ਮੈਜਿਕ’, ‘ਪਰਫੈਕਟ’ ਅਤੇ ‘ਫੌਰ ਯੂ’ ਲਈ ਜਾਣਿਆ ਜਾਂਦਾ ਹੈ।
ਇਸ ਦੇ ਨਾਲ ਹੀ ਅਰਜਨਟੀਨਾ ਦੇ ਪ੍ਰਮੁੱਖ ਅਖਬਾਰਾਂ ਲਾ ਨਾਸੀਓਨ ਅਤੇ ਕਲੇਰਿਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨਸ਼ੇ ਅਤੇ ਸ਼ਰਾਬ ਦੇ ਨਸ਼ੇ ‘ਚ ਹੈ। ਇਸ ਤੋਂ ਬਾਅਦ ਪੁਲਿਸ ਹੋਟਲ ਪਹੁੰਚੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।