ਆਓ ਜਾਣੀਏ, ਆਪਣੇ ਬੱਚਿਆ ਦੇ ਆਦਰਸ਼ ਖੁਦ ਕਿਵੇਂ ਬਣੀਏ

TeamGlobalPunjab
2 Min Read

ਨਿਊਜ਼ ਡੈਸਕ – ਹਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਜ਼ਿੰਦਗੀ ‘ਚ ਬਹੁਤ ਸਫਲ ਹੋਣ। ਇਸ ਦੇ ਲਈ, ਮਾਪੇ ਆਪਣੇ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਮਜ਼ਬੂਤ ​​ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ‘ਚ ਕੋਈ ਮੁਸ਼ਕਲ ਆਵੇ, ਤਾਂ ਉਹ ਇਸ ਦਾ ਦ੍ਰਿੜਤਾ ਨਾਲ ਸਾਹਮਣਾ ਕਰ ਸਕਣ । ਬੱਚਿਆਂ ਦੇ ਜੀਵਨ ‘ਚ ਮਾਪਿਆਂ ਦਾ ਅਹਿਮ ਰੋਲ ਹੁੰਦਾ ਹੈ ਤੇ ਬੱਚਿਆਂ ਨੂੰ ਪਿਆਰ ਦੇ ਨਾਲ ਕੁਝ ਮੱਹਤਵਪੂਰਣ ਗੱਲਾਂ ਵੀ ਸਮਝਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਹਰ ਪ੍ਰੀਖਿਆ ਚੋਂ ਸਫਲ ਹੋ ਸਕਣ।

 ਬੱਚਿਆਂ ਨੂੰ ਤੁਹਾਡੇ ਪਿਆਰ ਦੇ ਨਾਲ ਨਾਲ ਤੁਹਾਡੇ ਉਤਸ਼ਾਹ ਦੀ ਜ਼ਰੂਰਤ ਵੀ ਹੁੰਦੀ ਹੈ। ਬੱਚੇ ਜਦੋਂ ਵੀ ਕੋਈ ਕੰਮ ਕਰਦੇ ਹਨ, ਤਾਂ ਉਹਨਾਂ ਦੇ ਕੰਮ ਦੀ ਪ੍ਰਸ਼ੰਸਾ ਕਰੋ, ਇਸ ਨਾਲ ਬੱਚਿਆਂ ਦਾ ਉਤਸ਼ਾਹ ਵੱਧਦਾ ਹੈ, ਇਸ ਲਈ ਬੱਚਿਆਂ ਨੂੰ ਹਰ ਗੱਲ ‘ਤੇ ਸਿਖਾਉਣਾ ਛੱਡ ਕੇ ਉਨ੍ਹਾਂ ਦੇ ਕੰਮਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰੋ। ਇਸ ਨਾਲ ਬੱਚੇ ਤੁਹਾਡੇ ਨੇੜੇ ਆਉਣਗੇ।ਬੱਚੇ ਛੋਟੇ ਹੋਣ ਕਰਕੇ ਨਹੀਂ ਸਮਝਦੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ,ਅਜਿਹੀ ਸਥਿਤੀ ‘ਚ ਜਦੋਂ ਉਹ ਸ਼ੈਤਾਨੀ ਕਰਦੇ ਹਨ ਤਾਂ ਉਨ੍ਹਾਂ ਨੂੰ ਝਿੜਕਣਾ ਸਹੀ ਨਹੀਂ ਹੈ, ਬਸ ਪਿਆਰ ਨਾਲ ਸਮਝਾਓ। ਬੱਚਿਆਂ ਦੀ ਆਲੋਚਨਾ ਕਰਨਾ ਉਹਨਾਂ ਨੂੰ ਗੁੱਸੇ ਨਾਲ ਭਰ ਦਿੰਦਾ ਹੈ।

 ਇਸਤੋਂ ਇਲਾਵਾ ਮਾਪਿਆਂ ਨੂੰ ਚਾਹੀਦਾ ਕਿ ਉਹ ਬੱਚਿਆਂ ਨੂੰ ਸਹੀ ਗਲਤ ਦੀ ਪਹਿਚਾਣ ਕਰਾਉਣ। ਬੱਚਿਆਂ ਨੂੰ ਸਿਖਾਉ ਕਿ ਜੇ ਵਿਅਕਤੀ ਤੁਹਾਨੂੰ ਸਨਮਾਨ, ਸਤਿਕਾਰ ਦਿੰਦਾ ਹੈ, ਤਾਂ ਤੁਸੀਂ ਵੀ ਉਸਦਾ ਆਦਰ ਤੇ ਸਤਿਕਾਰ ਕਰੋ। ਤੁਹਾਡਾ ਬੱਚਾ ਤੁਹਾਡੇ ਤੋਂ ਸਿੱਖਦਾ ਹੈ ਜਿਵੇਂ ਤੁਸੀਂ ਕਰਦੇ ਹੋ, ਬੱਚਾ ਉਹੀ ਨਕਲ ਕਰਦਾ ਹੈ। ਇਸ ਲਈ ਜੇ ਤੁਸੀਂ ਸੁਆਰਥੀ ਬਣ ਜਾਂਦੇ ਹੋ, ਦੂਜਿਆਂ ਦੀ ਮਦਦ ਕਰਨ ਤੋਂ ਝਿਜਕਦੇ ਹੋ, ਤਾਂ ਤੁਹਾਡੇ ਬੱਚੇ ਵੀ ਇਹੀ ਸਿੱਖਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀਆਂ ਗਲਤ ਆਦਤਾਂ ਨੂੰ ਲੁਕਾਉਂਦੇ ਹਨ, ਜਿਸ  ਨਾਲ ਬੱਚੇ ਸ਼ਰਾਰਤੀ ਬਣਦੇ ਹਨ।ਇਸ ਲਈ ਬੱਚਿਆਂ ਦੀ ਗ਼ਲਤੀ ਨੂੰ ਨਜ਼ਰਅੰਦਾਜ਼ ਨਾ ਕਰੋ ।

TAGGED: , , ,
Share this Article
Leave a comment