ਜੋੜਾਂ ਦੇ ਦਰਦ ‘ਚ ਰਾਹਤ ਤੋਂ ਇਲਾਵਾ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਸਰ੍ਹੋਂ ਦਾ ਤੇਲ

TeamGlobalPunjab
3 Min Read

ਨਿਊਜ਼ ਡੈਸਕ: ਭਾਰਤੀ ਰਸੋਈ ਵਿੱਚ ਸਰ੍ਹੋਂ ਦੇ ਤੇਲ ਦੀ ਵਰਤੋਂ ਭੋਜਨ ਬਣਾਉਣ ਲਈ ਕੀਤੀ ਜਾਂਦੀ ਹੈ। ਪਰ ਸਰ੍ਹੋਂ ਦਾ ਤੇਲ ਕਈ ਸਿਹਤ ਸਬੰਧੀ ਪਰੇਸ਼ਾਨੀਆਂ ਲਈ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ, ਖਾਸਕਰ ਜੋੜਾਂ ਦੇ ਦਰਦ ਵਿੱਚ। ਸਰਦੀਆਂ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਗਠੀਆ, ਗੋਡਿਆਂ ਅਤੇ ਜੋੜਾਂ ਵਿੱਚ ਦਰਦ ਹੋਣ ਲਗਦਾ ਹੈ।

-ਅਜਿਹੇ ਵਿੱਚ ਜੇਕਰ ਹੱਡੀਆਂ ‘ਚ ਦਰਦ ਹੈ ਤਾਂ ਸਰ੍ਹੋਂ ਦੇ ਤੇਲ ਨੂੰ ਥੋੜ੍ਹਾ ਗਰਮ ਕਰਕੇ ਸਰੀਰ ਦੀ ਮਾਲਿਸ਼ ਕਰੋ ਅਤੇ ਦੋ ਘੰਟੇ ਬਾਅਦ ਨਹਾ ਲਵੋ। ਅਜਿਹਾ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਤੇਲ ‘ਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

-ਸਰ੍ਹੋਂ ਦੇ ਤੇਲ ‘ਚ ਲਸਣ ਗਰਮ ਕਰਕੇ ਬੱਚਿਆਂ ਦੇ ਸਰੀਰ ’ਤੇ ਮਾਲਿਸ਼ ਕਰਨ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੁੰਦਾ ਹੈ।

-ਸਰ੍ਹੋਂ ਦੇ ਤੇਲ ਨਾਲ ਪੇਟ ਦੀ ਮਾਲਿਸ਼ ਕਰਨ ਨਾਲ ਕਬਜ਼ ਦੂਰ ਹੋ ਜਾਂਦੀ ਹੈ।

- Advertisement -

-ਸਰਦੀਆਂ ‘ਚ ਚਮੜੀ ਖੁਸ਼ਕ ਹੋ ਜਾਂਦੀ ਹੈ ਇਸ ਲਈ ਠੰਢ ਦੇ ਮੌਸਮ ‘ਚ ਚਮੜੀ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਨਹਾਉਣ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਸਰ੍ਹੋਂ ਦਾ ਤੇਲ ਲਗਾ ਕੇ ਨਹਾਉਣ ਨਾਲ ਠੰਢ ਘੱਟ ਲਗਦੀ ਹੈ ਅਤੇ ਠੰਢ ਦਾ ਅਸਰ ਘੱਟ ਹੁੰਦਾ ਹੈ।

-ਸਰ੍ਹੋਂ ਦੀ ਮਾਲਿਸ਼ ਕਰਨ ਨਾਲ ਚਮੜੀ ਦਾ ਰੰਗ ਨਿਖਰਦਾ ਹੈ, ਛਾਈਆਂ ਭਾਵ ਚਿਹਰੇ ’ਤੇ ਪਏ ਕਾਲੇ ਧੱਬੇ ਘੱਟ ਹੁੰਦੇ ਹਨ।

-ਜੇਕਰ ਪੇਟ ‘ਚ ਕੀੜੇ ਹੋਣ ਤਾਂ 3 ਗ੍ਰਾਮ ਸਰ੍ਹੋਂ ਦਾ ਪਾਊਡਰ ਦਿਨ ‘ਚ ਦੋ ਵਾਰ ਗਰਮ ਪਾਣੀ ਦੇ ਨਾਲ ਸੇਵਨ ਕਰੋ। 3 ਤੋਂ 5 ਦਿਨਾਂ ਤੱਕ ਇਸ ਪ੍ਰਯੋਗ ਨੂੰ ਕਰਨ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।

-ਸਿਰ ਦੇ ਅੱਧੇ ਹਿੱਸੇ ਵਿਚ ਦਰਦ ‘ਤੇ ਨੱਕ ਦੇ ਉਸ ਪਾਸੇ ਦੇ ਛੇਕ ‘ਚ 2-3 ਬੂੰਦਾਂ ਸਰ੍ਹੋਂ ਦਾ ਤੇਲ ਪਾ ਕੇ ਜ਼ੋਰ ਨਾਲ ਸਾਹ ਲੈਣ ’ਤੇ ਸਿਰ ਦੇ ਉਸ ਭਾਗ ਦਾ ਦਰਦ ਠੀਕ ਹੋ ਜਾਂਦਾ ਹੈ। ਇਸ ਪ੍ਰਯੋਗ ਨੂੰ ਲਗਾਤਾਰ 4-5 ਦਿਨਾਂ ਤੱਕ ਕਰਨ ਨਾਲ ਹੀ ਲਾਭ ਮਿਲੇਗਾ।

-ਸੌਣ ਤੋਂ ਪਹਿਲਾਂ ਧੁੰਨੀ ’ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਬੁੱਲ੍ਹ ਨਹੀਂ ਫਟਦੇ।

- Advertisement -

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment