ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਲੋਕਾਂ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋੋ ਗਿਆ, ਜਦੋਂ ਵਾਰਡ ਨੰਬਰ 24 ਅਧੀਨ ਆਉਂਦੇ ਮੁਹੱਲਾ ਵੈਸਟ ਇਨਕਲੇਵ ਦੇ ਮੁਹੱਲੇ ਚ ਬੀਤੀ ਰਾਤ 11 ਵਜੇ ਇਕ ਤੇਂਦੂਆਂ ਘੁੰਮਦੇ ਨਜ਼ਰ ਆਇਆ। ਜਿਸ ਤੋਂ ਬਾਅਦ ਤੇਂਦੂਏ ਦੀਆਂ ਵੀਡੀਓਜ਼ ਵਾਇਰਲ ਹੋ ਗਈਆ।
ਇਸ ਮੌਕੇ ਕੌਂਸਲਰ ਪਵਿੱਤਰਦੀਪ ਲੁਬਾਣਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੇਂਦੂਏ ਨੂੰ ਜਲਦ ਕਾਬੂ ਕਰਕੇ ਜੰਗਲ ਵਿਚ ਛੱਡਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋ ਬਚਾਅ ਹੋ ਸਕੇ।
ਉਨ੍ਹਾਂ ਕਿਹਾ ਕਿ ਇਸ ਮੁਹੱਲੇ ਵਿਚ ਰਾਤ ਤੱਕ ਬਜ਼ੁਰਗ ਅਤੇ ਵਿਅਕਤੀ ਸੈਰ ਕਰਦੇ ਰਹਿੰਦੇ ਹਨ ਤੇ ਇਸ ਤੋਂ ਇਲਾਵਾ ਬੱਚੇ ਵੀ ਗਲੀ ਵਿਚ ਸਾਈਕਲ ਚਲਾਉਂਦੇ ਹਨ ਤੇ ਪ੍ਰਸ਼ਾਸਨ ਜਲਦ ਇਸ ਉੱਤੇ ਕੋਈ ਗੰਭੀਰ ਕਦਮ ਚੁੱਕੇ। ਇਸ ਮੌਕੇ ਉਨ੍ਹਾਂ ਮੁਹੱਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੁਹੱਲੇ ਅਤੇ ਗਲੀ ਵਿਚ ਸੁਚੇਤ ਹੋ ਕੇ ਰਹਿਣ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।