ਮਲੋਟ: ਗੈਂਗਸਟਰ ਮਨਪ੍ਰੀਤ ਮੰਨਾ ਦਾ ਬੀਤੇ ਦਿਨੀਂ ਮਲੋਟ ਸਕਾਈ ਮਾਲ ਦੇ ਬਾਹਰ ਹੋਏ ਕਤਲ ਦੇ ਮਾਮਲੇ ਵਿੱਚ ਮਲੋਟ ਪੁਲਿਸ ਨੇ ਭਰਤਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਲੋਟ ਲਿਆਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ।
ਜਿੱਥੇ ਪੁਲਿਸ ਨੇ ਅਦਾਲਤ ਤੋਂ ਅੱਠ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਪੁਲਿਸ ਨੂੰ ਚਾਰ ਦਿਨ ਦਾ ਹੀ ਰਿਮਾਂਡ ਮਿਲਿਆ । ਹੁਣ ਪੁਲਿਸ ਇਸ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਕਰੇਗੀ। 29 ਦਸੰਬਰ ਨੂੰ ਉਸਨੂੰ ਦੁਬਾਰਾ ਮਲੋਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।
ਧਿਆਨ ਯੋਗ ਹੈ ਕਿ ਗੈਂਗਸਟਰ ਮਨਪ੍ਰੀਤ ਮੰਨਾ ਦਾ ਮਲੋਟ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ਉੱਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ ਕਤਲ ਦੇ ਕਈ ਕੇਸ ਚੱਲ ਰਹੇ ਹਨ।