ਲਾਰੈਂਸ ਬਿਸ਼ਨੋਈ ਗੈਂਗ ਦਾ ਹੁਣ ਪੁਰਤਗਾਲ ’ਚ ਹਮਲਾ: ਜਾਣੋ ਕੀ ਹੈ ਕਨੈਕਸ਼ਨ

Global Team
3 Min Read

ਲਾਰੈਂਸ ਬਿਸ਼ਨੋਈ ਗੈਂਗ ਦਾ ਪੁਰਤਗਾਲ ਵਿੱਚ ਹਮਲਾ: ਰਣਦੀਪ ਮਲਿਕ ਨੇ ਰੋਮੀ-ਪ੍ਰਿੰਸ ਨੂੰ ਦਿੱਤੀ ਗੋਲੀਆਂ ਦੀ ਧਮਕੀ

ਚੰਡੀਗੜ੍ਹ/ਲਿਸਬਨ: ਵਿਦੇਸ਼ੀ ਧਰਤੀ ’ਤੇ ਭਾਰਤ ਦੇ ਗੈਂਗਸਟਰਾਂ ਵਿਚਕਾਰ ਗੈਂਗਵਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਪਹਿਲੀ ਵਾਰ ਅਜਿਹੀ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਰਣਦੀਪ ਮਲਿਕ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ ਕਿ ਉਸਨੇ ਰੋਮੀ ਅਤੇ ਪ੍ਰਿੰਸ ਦੇ ਅੱਡਿਆਂ ’ਤੇ ਗੋਲੀਬਾਰੀ ਕਰਵਾਈ ਹੈ। ਉਸਨੇ ਧਮਕੀ ਵੀ ਦਿੱਤੀ ਕਿ ਜੇਕਰ ਉਹ ਆਪਣਾ “ਗੈਰ-ਕਾਨੂੰਨੀ ਕੰਮ” ਨਹੀਂ ਰੋਕਦੇ ਤਾਂ ਅੱਗੇ ਵੀ ਅਜਿਹੀਆਂ ਗੋਲੀਆਂ ਚੱਲਣਗੀਆਂ।

ਰਣਦੀਪ ਮਲਿਕ ਦਾ ਸੋਸ਼ਲ ਮੀਡੀਆ ’ਤੇ ਦਾਅਵਾ

ਰਣਦੀਪ ਮਲਿਕ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਲਿਸਬਨ, ਪੁਰਤਗਾਲ ਵਿੱਚ ਅੱਜ ਹੋਈ ਗੋਲੀਬਾਰੀ ਮੈਂ, ਰਣਦੀਪ ਮਲਿਕ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਕਰਵਾਈ। ਰੋਮੀ ਅਤੇ ਪ੍ਰਿੰਸ, ਜੋ ਪੁਰਤਗਾਲ ਵਿੱਚ ਬੈਠ ਕੇ ਗੈਰ-ਕਾਨੂੰਨੀ ਕੰਮ ਕਰ ਰਹੇ ਹਨ, ਉਹ ਆਪਣਾ ਕੰਮ ਬੰਦ ਕਰ ਦੇਣ।” ਉਸਨੇ ਅੱਗੇ ਲਿਖਿਆ, “ਜਿਸਨੂੰ ਅਸੀਂ ਕਾਲ ਕੀਤੀ ਹੈ, ਉਹ ਦੁਨੀਆਂ ਵਿੱਚ ਕਿਤੇ ਵੀ ਹੋਵੇ, ਜੇਕਰ ਕਾਲ ਨੂੰ ਨਜ਼ਰਅੰਦਾਜ਼ ਕੀਤਾ ਤਾਂ ਸਿੱਧੀ ਗੋਲੀ ਹੀ ਆਵੇਗੀ।” ਇਸ ਤੋਂ ਪਹਿਲਾਂ ਵੀ ਕੈਨੇਡਾ, ਅਮਰੀਕਾ ਅਤੇ ਅਜ਼ਰਬਾਈਜਾਨ ਵਿੱਚ ਗੈਂਗਸਟਰਾਂ ਵਿਚਕਾਰ ਗੈਂਗਵਾਰ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਰਣਦੀਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੀ ਸ਼ੁਰੂਆਤ ਵਿੱਚ “ਜੈ ਸ਼੍ਰੀ ਰਾਮ” ਅਤੇ “ਸਤਿ ਸ੍ਰੀ ਅਕਾਲ”  ਵੀ ਲਿਖਿਆ। ਇਸ ਘਟਨਾ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਇਨਾਮੀਆ ਰਣਦੀਪ ਮਲਿਕ ਅਤੇ ਹੋਰ ਵਿਰੋਧੀ ਗੈਂਗਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਰਣਦੀਪ ਮਲਿਕ ਐਨਆਈਏ ਦਾ ਵਾਂਟੇਡ ਅਪਰਾਧੀ ਹੈ। ਰੋਮੀ ਅਤੇ ਪ੍ਰਿੰਸ, ਜਿਨ੍ਹਾਂ ਦੇ ਅੱਡਿਆਂ ’ਤੇ ਗੋਲੀਬਾਰੀ ਕੀਤੀ ਗਈ, ਦੋਵੇਂ ਡਰੱਗ ਮਾਫੀਆ ਦੱਸੇ ਜਾ ਰਹੇ ਹਨ।

ਲਾਰੈਂਸ ਬਿਸ਼ਨੋਈ ਗੈਂਗ ਦੀਆਂ ਵਿਦੇਸ਼ੀ ਗਤੀਵਿਧੀਆਂ

ਲਾਰੈਂਸ ਬਿਸ਼ਨੋਈ ਅਤੇ ਉਸਦਾ ਗੈਂਗ ਪਿਛਲੇ ਸਾਲ ਤੋਂ ਵਿਦੇਸ਼ਾਂ ਵਿੱਚ ਕਾਫੀ ਸਰਗਰਮ ਹੈ। 2024 ਤੋਂ 2025 ਤੱਕ, ਇਸ ਗੈਂਗ ਨੇ ਵਿਦੇਸ਼ਾਂ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ’ਤੇ ਗੋਲੀਬਾਰੀ ਦੀ ਘਟਨਾ ਵੀ ਇਸੇ ਗੈਂਗ ਨਾਲ ਜੁੜੀ ਹੈ। ਇਸ ਤੋਂ ਇਲਾਵਾ, ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਲਾਰੈਂਸ ਦੇ ਵਿਰੋਧੀ ਗੈਂਗ ਦੇ ਗੈਂਗਸਟਰ ਸੋਨੂੰ ਚਿੱਠਾ ਦਾ ਕਤਲ ਵੀ ਕਰਵਾਈ ਹੈ।

ਪੰਜਾਬੀ ਗਾਇਕਾਂ ’ਤੇ ਹਮਲੇ

ਪਿਛਲੇ ਸਾਲ 2024 ਵਿੱਚ, ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਅੱਤਵਾਦੀ ਸੁੱਖਾ ਦੂਨੀ ਦਾ ਕਤਲ ਕੀਤਾ ਸੀ। ਚਰਚਿਤ ਨਿੱਜਰ ਕਤਲਕਾਂਡ ਦਾ ਇਲਜ਼ਾਮ ਉਸ ਸਮੇਂ ਕੈਨੇਡੀਅਨ ਪੁਲਿਸ ਅਤੇ ਸਰਕਾਰ ਨੇ ਬਿਸ਼ਨੋਈ ਗੈਂਗ ’ਤੇ ਲਗਾਇਆ ਸੀ। ਇਸ ਤੋਂ ਇਲਾਵਾ, ਇਹ ਗੈਂਗ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ’ਤੇ ਗੋਲੀਬਾਰੀ ਅਤੇ ਇੱਕ ਹੋਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ’ਤੇ ਗੋਲੀਬਾਰੀ ਕਰਵਾ ਚੁੱਕਿਆ ਹੈ।

 

Share This Article
Leave a Comment