ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘WE ਚੈਰਿਟੀ ਘੁਟਾਲੇ’ ਦੇ ਇਲਜ਼ਾਮਾਂ ਵਿੱਚਾਲੇ ਆਪਣਾ ਅਕਸ ਬਚਾਉਣ ਵਿੱਚ ਸਫ਼ਲ ਹੁੰਦੇ ਲੱਗ ਰਹੇ ਹਨ। ਇੱਕ ਤਾਜ਼ਾ ਰਿਪੋਰਟ ਅਨੁਸਾਰ ਟਰੂਡੋ ਨੇ ਫੈਡਰਲ ਨੈਤਿਕ ਨਿਯਮਾਂ ਨੂੰ ਨਹੀਂ ਤੋੜਿਆ – ਪਰ ਉਨ੍ਹਾਂ ਦੇ ਸਾਬਕਾ ਵਿੱਤ ਮੰਤਰੀ ਬਿੱਲ ਮੋਰਨੀਓ ਨੇ ਨਿਯਮਾਂ ਨੂੰ ਤੋੜਿਆ ।
ਮਾਰੀਓ ਡੀਓਨ, ‘ਦਿ ਕਨਫ਼ਲਿਕਟ ਆਫ਼ ਇੰਟਰਸਟ ਐਂਡ ਐਥਿੱਕ ਕਮਿਸ਼ਨਰ’ ਨੇ ਵੀਰਵਾਰ ਨੂੰ ਟਰੂਡੋ ਅਤੇ ਮੋਰਨੀਓ ਦੋਵਾਂ ਦੇ ਚਾਲ-ਚਲਣ ਬਾਰੇ ਆਪਣੀਆਂ ਰਿਪੋਰਟਾਂ ਜਾਰੀ ਕੀਤੀਆਂ ਅਤੇ ਪਾਇਆ ਕਿ ‘WE ਚੈਰਿਟੀ’ ‘ਚ ਟਰੂਡੋ ਨੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ, ਪਰ ਮੋਰਨੀਓ ਨੇ ਕਨਫ਼ਲਿਕਟ ਆਫ਼ ਇੰਟਰਸਟ ਦੀਆਂ ਤਿੰਨ ਧਾਰਾਵਾਂ ਨੂੰ ਤੋੜਿਆ ਹੈ।
ਮਾਰੀਓ ਡੀਓਨ, ਵਲੋਂ ਤਿਆਰ ਕੀਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਿਪੋਰਟ।
Read report on PM @JustinTrudeau by #EthicsCommissioner Dion: No contravention found as #COIAct does not capture appearance of #ConflictOfInterest ➔ https://t.co/1gC4t76pVU #CdnPoli #Canada #WE pic.twitter.com/LaDiYQwvPv
— Conflict of Interest and Ethics Commissioner (@EthicsCanada) May 13, 2021
ਮਾਰੀਓ ਡੀਓਨ, ਵਲੋਂ ਤਿਆਰ ਕੀਤੀ ਸਾਬਕਾ ਵਿੱਤ ਮੰਤਰੀ ਬਿੱਲ ਮੋਰਨੀਓ ਦੀ ਰਿਪੋਰਟ, ਜਿਸ ਵਿਚ ਉਨ੍ਹਾਂ ਪਾਇਆ ਹੈ ਕਿ ਮੋਰਨੀਓ ਨੇ ਫੈਡਰਲ ਨਿਯਮਾਂ ਦੀ ਉਲੰਘਣਾ ਕੀਤੀ।
Read report on former Minister of Finance @Bill_Morneau by #EthicsCommissioner: Contravention found of 3 provisions of #COIAct including failure to recuse, preferential treatment & improperly furthering private interests of WE https://t.co/pxwpVhBHVA #CdnPoli #Canada #WE pic.twitter.com/KPaBkaZnn2
— Conflict of Interest and Ethics Commissioner (@EthicsCanada) May 13, 2021
ਜ਼ਿਕਰਯੋਗ ਹੈ ਕਿ ‘WE ਚੈਰਿਟੀ ਘੁਟਾਲੇ’ ਕਾਰਨ ਹੀ ਬਿੱਲ ਮੋਰਨੀਓ ਨੂੰ ਵਿੱੱਤ ਮੰਤਰੀ ਦੇ ਉਹਦੇ ਤੋਂ ਹਟਣਾ ਪਿਆ ਸੀ। ਉਸ ਤੋਂ ਵੱਡੀ ਗੱਲ ਇਹ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਿੱਤ ਮੰਤਰੀ ਨੂੰ ਬੇਕਸੂਰ ਦੱਸਿਆ ਸੀ।