ਰਾਨੂ ਮੰਡਲ ‘ਤੇ ਲਤਾ ਮੰਗੇਸ਼ਕਰ ਨੇ ਪ੍ਰਤੀਕਿਰਿਆ ਦਿੰਦੇ ਕਿਹਾ, ‘ਨਕਲ ਦੀ ਉਮਰ ਲੰਬੀ ਨਹੀਂ ਹੁੰਦੀ’

TeamGlobalPunjab
2 Min Read

ਮੁੰਬਈ: ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ਦੇ ਨੇੜ੍ਹੇ ਗਾਣਾ ਗਾ ਕੇ ਆਪਣਾ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਦਾ ਇੱਕ ਵੀਡੀਓ ਅਜਿਹਾ ਵਾਇਰਲ ਹੋਇਆ ਕਿ ਉਹ ਰਾਤੋਂ-ਰਾਤ ਸਟਾਰ ਬਣ ਗਈ। ਇਸ ਵੀਡੀਓ ‘ਚ ਰਾਨੂੰ ‘ਇਕ ਪਿਆਰ ਕਾ ਨਗਮਾ ਹੈ ਗਾ ਰਹੀ ਸੀ ਜੋ ਕਿ ਲਤਾ ਮੰਗੇਸ਼ਕਰ ਦਾ ਗਾਇਆ ਹੈ। ਹਾਲ ਹੀ ‘ਚ ਉਨ੍ਹਾਂ ਨੇ ਸਿੰਗਰ ਹਿਮੇਸ਼ ਰੇਸ਼ਮੀਆ ( Himesh Reshammiya ) ਨਾਲ ਉਨ੍ਹਾਂ ਦੀ ਫਿਲਮ ਹੈਪੀ ਹਾਰਡੀ ਐਂਡ ਹੀਰ ਦਾ ਗਾਣਾ ਤੇਰੀ ਮੇਰੀ ਕਹਾਣੀ ਗਾਇਆ ਸੀ। ਇਸ ਦੇ ਸ਼ਬਦ ਅਤੇ ਮਿਊਜ਼ਿਕ ਲੋਕਾਂ ਨੂੰ ਪਸੰਦ ਆ ਰਿਹਾ ਹੈ ਇਸ ਗਾਣੇ ਤੋਂ ਬਾਅਦ ਹਿਮੇਸ਼ ਨੇ ਰਾਨੂ ਨੂੰ ਇੱਕ ਹੋਰ ਗਾਣਾ ਗਾਉਣ ਦਾ ਮੌਕਾ ਦਿੱਤਾ ਹੈ।

ਇਨ੍ਹਾਂ ਸਭ ਤੋਂ ਬਾਅਦ ਲਤਾ ਮੰਗੇਸ਼ਕਰ ਨੇ ਰਾਨੂ ਮੰਡਲ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ‘ਚ ਲਤਾ ਮੰਗੇਸ਼ਕਰ ਜੀ ਨੂੰ ਜਦੋਂ ਰਾਨੂੰ ਮੰਡਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਨਕਲ ਕਰਨਾ ਕਲਾ ਨਹੀਂ ਹੈ।

ਉਨ੍ਹਾਂ ਕਿਹਾ ਜੇਕਰ ਮੇਰੇ ਨਾਮ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਮੈਂ ਖ਼ੁਦ ਨੂੰ ਖ਼ੁਸ਼-ਕਿਸਮਤ ਸਮਝਦੀ ਹਾਂ। ਉਨ੍ਹਾਂ ਅੱਗੇ ਕਿਹਾ, ‘ਮੈਨੂੰ ਇਹ ਵੀ ਲਗਦਾ ਹੈ ਕਿ ਨਕਲ ਸਫ਼ਲਤਾ ਲਈ ਇਕ ਭਰੋਸੇਯੋਗ ਤੇ ਟਿਕਾਊ ਸਾਥੀ ਨਹੀਂ ਹੈ। ਮੇਰੇ ਗਾਣੇ ਜਾਂ ਕਿਸ਼ੋਰ ਦਾ, ਜਾਂ ਰਫੀ ਸਾਹਬ, ਜਾਂ ਮੁਕੇਸ਼ ਜਾਂ ਆਸ਼ਾ ਦੇ ਗਾਣਿਆਂ ਨੂੰ ਗਾ ਕੇ ਖਾਹਸ਼ੀ ਗਾਇਕਾਂ ਨੂੰ ਕੁਝ ਸਮੇਂ ਲਈ ਅਟੈਂਸ਼ਨ ਮਿਲ ਸਕਦੀ ਹੈ, ਪਰ ਅਜਿਹਾ ਲੰਬਾ ਸਮਾਂ ਨਹੀਂ ਚੱਲੇਗਾ।’

ਲਤਾ ਮੰਗੇਸ਼ਕਰ ਨੇ ਟੀਵੀ ਦੇ ਰਿਐਲਿਟੀ ਸ਼ੋਅ ‘ਚ ਆ ਰਹੇ ਹੁਨਰਮੰਦ ਬੱਚਿਆਂ ਪ੍ਰਤੀ ਵੀ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ‘ਇੰਨੇ ਸਾਰੇ ਬੱਚੇ ਮੇਰੇ ਗੀਤਾਂ ਨੂੰ ਖ਼ੂਬਸੂਰਤੀ ਨਾਲ ਗਾਉਂਦੇ ਹਨ, ਪਰ ਸਫ਼ਲਤਾ ਦੀ ਇੱਕ ਲਹਿਲੀ ਲਹਿਰ ਤੋਂ ਬਾਅਦ ਉਨ੍ਹਾਂ ‘ਚੋਂ ਬਾਅਦ ‘ਚ ਕਿੰਨਿਆਂ ਨੂੰ ਯਾਦ ਕੀਤਾ ਜਾਂਦਾ ਹੈ? ਮੈਂ ਤਾਂ ਉਨ੍ਹਾਂ ‘ਚੋਂ ਸਿਰਫ਼ ਸੁਨਿਧੀ ਚੌਹਾਨ ਤੇ ਸ਼੍ਰੇਆ ਘੋਸ਼ਾਲ ਨੂੰ ਜਾਣਦੀ ਹਾਂ।’ ਲਤਾ ਜੀ ਨੇ ਗਾਇਕੀ ਕਰੀਅਰ ਬਣਾਉਣ ਵਾਲਿਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਓਰੀਜਨਲ ਬਣੋ ਸਦਾਬਹਾਰ ਗੀਤ ਗਾਓ ਪਰ ਆਪਣਾ ਹੁੁਨਰ ਜ਼ਰੂਰ ਲੱਭੋ ਤੇ ਵੱਖਰੀ ਪਹਿਚਾਣ ਬਣਾਓ।

Share this Article
Leave a comment