ਅੰਟਾਰਕਟਿਕਾ ‘ਚ ਟੁੱਟਿਆ ਦੁਨੀਆ ਦਾ ਸਭ ਤੋਂ ਵੱਡਾ ਬਰਫ਼ ਦਾ ਪਹਾੜ

TeamGlobalPunjab
3 Min Read

ਦਿੱਲੀ ਦੇ ਆਕਾਰ ਨਾਲੋਂ 3 ਗੁਣਾ ਹੈ ਬਰਫ਼ ਦੇ ਪਹਾੜ ਦਾ ਆਕਾਰ

ਲੰਦਨ : ਦੁਨੀਆ ਹਾਲੇ ਕੋਰੋਨਾ ਮਹਾਂਮਾਰੀ ਨਾਲ ਜੂਝ ਹੀ ਰਹੀ ਹੈ ਕਿ ਭਵਿੱਖ ਲਈ ਇੱਕ ਹੋਰ ਵੱਡੀ ਚੁਣੌਤੀ ਤਿਆਰ ਹੋ ਗਈ ਹੈ। ਖ਼ਬਰ ਦੁਨੀਆ ਦੇ ਵਾਤਾਵਰਣ ਨਾਲ ਸਬੰਧਤ ਹੈ। ਬਰਫ਼ ਦੀ ਖਾਨ ਅਖਵਾਉਂਦੇ ਅੰਟਾਰਕਟਿਕਾ ਨਾਲੋਂ ਬਰਫ਼ ਦਾ ਇਕ ਵੱਡਾ ਪਹਾੜ ਟੁੱਟ ਕੇ ਵੱਖਰਾ ਹੋ ਗਿਆ ਹੈ। ਇਸ ਕਾਰਨ ਦੁਨੀਆ ਦੇ ਵਾਤਾਵਰਣ ਸੰਤੁਲਨ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ। ਜਿਹੜਾ ਪਹਾੜ ਟੁੱਟ ਕੇ ਵੱਖਰਾ ਹੋਇਆ ਹੈ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਬਰਫ਼ ਦਾ ਪਹਾੜ ਦੱਸਿਆ ਜਾ ਰਿਹਾ ਹੈ। ਇਹ ਪਹਾੜ 170 ਕਿੱਲੋਮੀਟਰ ਲੰਬਾ ਹੈ ਅਤੇ ਕਰੀਬ 25 ਕਿੱਲੋਮੀਰ ਚੌੜਾ ਹੈ।

ਯੂਰਪੀ ਸਪੇਸ ਏਜੰਸੀ ਦੀਆਂ ਸੈਟੇਲਾਈਟ ਤਸਵੀਰਾਂ ਤੋਂ ਨਜ਼ਰ ਆ ਰਿਹਾ ਹੈ ਕਿ ਅੰਟਾਰਕਟਿਕਾ ਦੇ ਪੱਛਮੀ ਹਿੱਸੇ ‘ਚ ਸਥਿਤ ‘ਰੋਨੇ ਆਈਸ ਸੈਲਫ’ ਨਾਲੋਂ ਇਹ ਵੱਡਅਕਾਰੀ ਬਰਫ਼ ਦਾ ਟੁਕੜਾ ਟੁੱਟਿਆ ਹੈ। ਇਸ ਬਰਫ਼ ਦੇ ਪਹਾੜ ਦੇ ਟੁੱਟਣ ਨਾਲ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਹੈ।

 

(PIC CREDIT : Copernicus)
ਹੁਣ ਇਹ ਵੇਡੈੱਲ ਸਮੁੰਦਰ ਵਿਚ ਤੈਰ ਰਿਹਾ ਹੈ। ਇਸ ਦਾ ਪੂਰਾ ਅਕਾਰ 4320 ਕਿੱਲੋਮੀਟਰ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਬਰਫ਼ ਦਾ ਪਹਾੜ ਬਣ ਗਿਆ ਹੈ। ਇਸ ਨੂੰ A-76 ਨਾਂ ਦਿੱਤਾ ਗਿਆ ਹੈ। ਇਸ ਬਰਫ਼ ਦੇ ਪਹਾੜ ਦੇ ਟੁੱਟਣ ਦੀ ਤਸਵੀਰ ਯੂਰਪੀ ਯੂਨੀਅਨ ਦੇ ਸੈਟੇਲਾਈਟ ਕਾਪਰਨਿਕਸ ਸੈਂਟੀਨਲ ਨੇ ਖਿੱਚੀ ਹੈ। ਇਹ ਸੈਟੇਲਾਈਟ ਧਰਤੀ ਦੇ ਧਰੂਵੀ ਇਲਾਕੇ ‘ਤੇ ਨਜ਼ਰ ਰੱਖਦ ਹੈ। ਬ੍ਰਿਟੇਨ ਦੀ ਅੰਟਾਰਕਿਟਕ ਸਰਵੇਖਣ ਟੀਮ ਨੇ ਸਭ ਤੋਂ ਪਹਿਲਾਂ ਇਸ ਬਰਫ਼ ਦੇ ਪਹਾੜ ਦੇ ਟੁੱਟਣ ਬਾਰੇ ਦੱਸਿਆ ਸੀ।
ਨੈਸ਼ਨਲ ਸਨੋਅ ਐਂਡ ਆਈਸ ਡਾਟਾ ਸੈਂਟਰ ਮੁਤਾਬਕ ਇਸ ਬਰਫ਼ ਦੇ ਪਹਾੜ ਦੇ ਟੁੱਟਣ ਨਾਲ ਸਮੁੰਦਰ ਦੇ ਪੱਧਰ ਵਿਚ ਵਾਧਾ ਨਹੀਂ ਹੋਵੇਗਾ ਪਰ ਅਪ੍ਰਤੱਖ ਰੂਪ ‘ਚ ਪਾਣੀ ਦਾ ਪੱਧਰ ਵਧ ਸਕਦਾ ਹੈ। ਇਹੀ ਨਹੀਂ ਗਲੇਸ਼ੀਅਰਾਂ ਦੇ ਵਹਾਅ ਤੇ ਬਰਫ਼ ਦੀਆਂ ਧਾਰਾਵਾਂ ਦੀ ਗਤੀ ਨੂੰ ਹੌਲੀ ਕਰ ਸਕਦਾ ਹੈ।
ਸੈਂਟਰ ਨੇ ਚਿਤਾਵਨੀ ਦਿੱਤੀ ਹੈ ਕਿ ਅੰਟਾਰਕਟਿਕਾ ਧਰਤੀ ਦੇ ਹੋਰਨਾਂ ਹਿੱਸਿਆਂ  ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇੱਥੇ ਬਰਫ਼ ਦੇ ਰੂਪ ‘ਚ ਏਨਾ ਪਾਣੀ ਜਮ੍ਹਾਂ ਹੈ ਜਿਸ ਦੇ ਪਿਘਲਣ ਨਾਲ ਦੁਨੀਆ ਭਰ ਵਿਚ ਸਮੁੰਦਰ ‘ਚ ਪਾਣੀ ਦਾ ਪੱਧਰ 200 ਫੁੱਟ ਤਕ ਵਧ ਸਕਦਾ ਹੈ। ਉਧਰ ਇਸ ਘਟਨਾ ਤੋਂ ਬਾਅਦ ਪੈਰਿਸ ਸਮਝੌਤੇ ਅਨੁਸਾਰ ਤੈਅ ਨਿਯਮ ਅਤੇ ਸ਼ਰਤਾਂ ਨੂੰ ਪੂਰੀ ਦੁਨੀਆ ਵਿਚ ਲਾਗੂ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ।
Share This Article
Leave a Comment