ਕੁਵੈਤ : ਲੌਕ ਡਾਉਣ ਦਰਮਿਆਨ ਦੇਸ਼ ਵਿੱਚ ਬਾਹਰੀ ਸੂਬਿਆਂ ਵਿੱਚ ਫਸੇ ਬੈਠੇ ਮਜਦੂਰ ਪੈਦਲ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਘਰਾਂ ਵਲ ਜਾ ਰਹੇ ਹਨ । ਇਸ ਦੌਰਾਨ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਨੂੰ ਦੇਖ ਰੂਹ ਅੰਦਰ ਤਕ ਕੰਬ ਜਾਂਦੀ ਹੈ । ਪਰ ਕੁਝ ਮਜਦੂਰ ਅਜਿਹੇ ਵੀ ਹਨ ਜੋ ਬਾਹਰੀ ਮੁਲਕਾਂ ਵਿਚ ਫਸੇ ਹੋਏ ਹਨ। ਅਜਿਹੇ ਵਿੱਚ ਉਹ ਵੀਡੀਓ ਬਿਆਨ ਜਾਰੀ ਕਰਦਿਆਂ ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਮਦਦ ਮੰਗ ਰਹੇ ਹਨ ।
I urge @narendramodi Pm and @capt_amarinder Cm to arrange for the return of approx 6-7 K Punjabi youth stuck in Kuwait. Kuwait govt has offered India to take them back asap-Khaira @ZeePunjabHH @News18Punjab @ptcnews @JagbaniOnline @MEAIndia pic.twitter.com/VlTbzQrIQ1
— Sukhpal Singh Khaira (@SukhpalKhaira) May 15, 2020
ਦਸ ਦੇਈਏ ਕਿ ਕੁਵੈਤ ਵਿਚ ਫਸੇ ਬੈਠੇ ਪੰਜਾਬੀਆਂ ਵਲੋਂ ਸਰਕਾਰ ਕੋਲੋਂ ਵੀਡੀਓ ਬਿਆਨ ਜਾਰੀ ਕਰਦਿਆਂ ਮਦਦ ਦੀ ਗੁਹਾਰ ਲਗਾਈ ਗਈ ਹੈ । ਇਸ ਵੀਡੀਓ ਨੂੰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟਰ ਹੈਂਡਲ ਰਾਹੀਂ ਸਾਂਝੀ ਕਰਦਿਆਂ ਉਨ੍ਹਾਂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ ।
ਇਸ ਵੀਡੀਓ ਵਿੱਚ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਵੈਤ ਸਰਕਾਰ ਵੱਲੋਂ ਭਾਰਤ ਜਾਣ ਦੀ ਇਜਾਜ਼ਤ ਮਿਲ ਗਈ ਹੈ । ਉਨ੍ਹਾਂ ਦਸਿਆ ਕਿ ਉਥੇ ਉਹ ਸਕੂਲਾਂ ਵਿੱਚ ਰਹਿ ਕੇ ਦਿਨ ਕੱਟਣ ਲਈ ਮਜ਼ਬੂਰ ਹਨ । ਨੌਜਵਾਨਾਂ ਅਨੁਸਾਰ ਉਥੇ 6 ਤੋਂ 7 ਹਜਾਰ ਉਥੇ ਫਸੇ ਹੋਏ ਹਨ ।