ਸੂਬੇ ਲਈ ਖੁਸ਼ੀਆਂ ਦੀ ਕਿਰਨ ਲੈ ਕੇ ਨਿੱਕਲਿਆ ਅਜ ਦਾ ਸੂਰਜ! ਮਰੀਜ਼ਾਂ ਦੀ ਗਿਣਤੀ ਰਹੀ ਅਧ ਤੋਂ ਘਟ

TeamGlobalPunjab
1 Min Read

ਚੰਡੀਗੜ੍ਹ: ਅਜ ਦਾ ਸੂਰਜ ਸੂਬੇ ਲਈ ਆਸ ਅਤੇ ਖੁਸ਼ੀ ਦੀ ਕਿਰਨ ਲੈ ਕੇ ਨਿੱਕਲਿਆ ਪ੍ਰਤੀਤ ਹੋ ਰਿਹਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਵੱਡੇ ਹਮਲੇ ਤੋਂ ਬਾਅਦ ਅਜ ਸੂਬੇ ਨੂੰ ਕੁਝ ਰਾਹਤ ਮਿਲੀ ਹੈ । ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ ਅਧ ਤੋਂ ਘਟ ਰਹਿ ਗਈ ਹੈ ।

ਦਸ ਦੇਈਏ ਕਿ ਸੂਬੇ ਵਿੱਚ ਕੁੱਲ 1946 ਮਾਮਲੇ ਸਾਹਮਣੇ ਆਏ ਹਨ । ਇਨ੍ਹਾਂ ਵਿਚੋਂ 14 ਮਾਮਲੇ ਅਜ ਸਾਹਮਣੇ ਆਏ ਹਨ । ਲੁਧਿਆਣਾ (3), ਕਪੂਰਥਲਾ (5), ਰੋਪੜ (1), ਫਰੀਦਕੋਟ (3), ਜਲੰਧਰ (2) ਤੋਂ ਮਾਮਲੇ ਸਾਹਮਣੇ ਆਏ ਹਨ । ਇਸ ਦਾ ਨਾਲ ਹੀ ਸੂਬੇ ਵਿੱਚ 952 ਵਿਅਕਤੀ ਵਖ ਵਖ ਜਿਲਿਆਂ ਵਿਚੋਂ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ । ਹੁਣ ਸੂਬੇ ਵਿੱਚ ਸਿਰਫ 994 ਮਰੀਜ਼ ਇਲਾਜ ਅਧੀਨ ਹਨ ।

 

- Advertisement -

Share this Article
Leave a comment