ਲਾਲੂ ਪ੍ਰਸਾਦ ਯਾਦਵ ਦੀ ਰਿਹਾਈ 3 ਮਈ ਤੱਕ ਹੋਈ ਮੁਲਤਵੀ

TeamGlobalPunjab
1 Min Read

ਝਾਰਖੰਡ :- ਚਾਰਾ ਘੁਟਾਲੇ ਦੇ ਆਖਰੀ ਲੰਬਿਤ ਕੇਸ ‘ਚ ਜ਼ਮਾਨਤ ਮਿਲਣ ਦੇ ਇੱਕ ਹਫ਼ਤੇ ਬਾਅਦ ਵੀ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਰਿਹਾਈ 3 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਦੱਸ ਦਈਏ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਰਕੇ ਝਾਰਖੰਡ ਬਾਰ ਕੌਂਸਲ ਦੇ ਨਿਰਦੇਸ਼ਾਂ ‘ਤੇ ਹੁਣ ਵਕੀਲ 2 ਮਈ ਤੱਕ ਅਦਾਲਤ ਦੇ ਕਿਸੇ ਵੀ ਕੰਮ ‘ਚ ਹਿੱਸਾ ਨਹੀਂ ਲੈਣਗੇ। ਅਜਿਹੀ ਸਥਿਤੀ ‘ਚ 3 ਮਈ ਨੂੰ ਵਕੀਲਾਂ ਵੱਲੋਂ ਅਦਾਲਤ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਹੀ ਲਾਲੂ ਦੀ ਜ਼ਮਾਨਤ ਦਾ ਰਾਹ ਸਾਫ ਹੋ ਜਾਵੇਗਾ।

17 ਅਪ੍ਰੈਲ ਨੂੰ ਲਾਲੂ ਪ੍ਰਸਾਦ ਨੂੰ ਝਾਰਖੰਡ ਹਾਈ ਕੋਰਟ ਨੇ ਕਰੋੜਾਂ ਰੁਪਏ ਦੇ ਚਾਰਾ ਘੁਟਾਲੇ ਦੇ ਦੁਮਕਾ ਖਜ਼ਾਨਾ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਸੀ। ਲਾਲੂ ਦੇ ਵਕੀਲ ਨੇ ਉਸ ਸਮੇਂ ਕਿਹਾ ਸੀ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ 19 ਅਪ੍ਰੈਲ ਨੂੰ ਖੁੱਲ੍ਹਣ ਤੋਂ ਬਾਅਦ ਉਸ ਦੀ ਰਿਹਾਈ ਲਈ ਉਹ ਹਾਈ ਕੋਰਟ ਦਾ ਆਦੇਸ਼ ਲੈਣਗੇ।

ਜ਼ਿਕਰਯੋਗ ਹੈ ਕਿ ਉਹਨਾਂ ਦੀ ਰਿਹਾਈ ਦੀ ਪ੍ਰਕਿਰਿਆ ਝਾਰਖੰਡ ਬਾਰ ਕੌਂਸਲ ਦੀ ਮੀਟਿੰਗ ‘ਚ ਕੋਰੋਨਾ ਦੇ ਵਧ ਰਹੇ ਪ੍ਰਭਾਵ ਤੋਂ ਵਕੀਲਾਂ ਨੂੰ 25 ਅਪ੍ਰੈਲ ਤੱਕ ਨਿਆਂਇਕ ਕੰਮ ਤੋਂ ਦੂਰ ਰਹਿਣ ਦੇ ਫੈਸਲੇ ਕਰਕੇ ਟਲ ਗਈ। 25 ਅਪ੍ਰੈਲ ਨੂੰ ਇੱਕ ਵਾਰ ਫਿਰ ਕੌਂਸਲ ਦੀ ਬੈਠਕ ਹੋਣ ਤੋਂ ਬਾਅਦ ਪਾਬੰਦੀ ਨੂੰ ਦੋ ਮਈ ਤੱਕ ਵਧਾ ਦਿੱਤਾ ਗਿਆ ਹੈ।

- Advertisement -

TAGGED: , ,
Share this Article
Leave a comment