ਮੋਗਾ : ਮੋਗਾ ਜ਼ਿਲ੍ਹੇ ‘ਚ ਬੀਤੀ ਦੇਰ ਸ਼ਾਮ ਦੋ ਵਿਅਕਤੀ ਕੋਰੋਨਾ ਵਾਇਰਸ ਪਾਜ਼ਿਟਿਵ ਪਾਏ ਗਏ ਹਨ। ਕੁਵੈਤ ਤੋਂ ਪਰਤੇ ਇਨ੍ਹਾਂ ਵਿਅਕਤੀਆਂ ‘ਚੋਂ ਇਕ ਨਿਹਾਲ ਸਿੰਘ ਵਾਲਾ ਇਲਾਕੇ ਦਾ ਤੇ ਦੂਜਾ ਧਰਮਕੋਟ ਦਾ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਦੋਵੇਂ ਵਿਅਕਤੀ ਕੁਵੈਤ ਤੋਂ ਵਾਪਸ ਆਏ ਸਨ। ਇਨ੍ਹਾਂ ‘ਚੋਂ ਇਕ ਬੱਧਨੀ ਕਲਾਂ ਦੇ ਨੇੜੇ ਪੈਂਦੇ ਪਿੰਡ ਬੌਡੇ ਦਾ ਅਤੇ ਦੂਜਾ ਪਿੰਡ ਭਿੰਡਰ ਕਲਾਂ ਦਾ ਹੈ।
ਦੋਵਾਂ ਨੂੰ ਵਾਪਸ ਪਰਤਣ ‘ਤੇ ਪਿੰਡ ਜਨੇਰ ਵਿਖੇ ਸਥਿਤ ਕੁਆਰੰਟੀਨ ਸੈਂਟਰ ਚ ਇਕਾਂਤਵਾਸ ਕੀਤਾ ਗਿਆ ਸੀ, ਜਿੱਥੇ ਉਹਨਾਂ ਦੇ ਸੈਂਪਲ ਲਏ ਗਏ ਸਨ। ਬੀਤੇ ਦਿਨੀਂ ਉਨ੍ਹਾਂ ਦੋਵਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਬਾਘਾਪੁਰਾਣਾ ਦੇ ਕਮਿਊਨਿਟੀ ਹੈਲਥ ਸੈਂਟਰ ‘ਚ ਦਾਖਲ ਕੀਤਾ ਗਿਆ ਹੈ।