ਚੰਡੀਗੜ੍ਹ – ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ।
ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੁਲਤਾਰ ਸੰਧਵਾਂ ਨੂੰ 16ਵੀਂ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਲਈ ਚੁਣਿਆ ਜਾ ਰਿਹਾ ਹੈ।
ਵਿਧਾਨ ਸਭਾ ਦਾ ਪਲੇਠੀ ਇਜਲਾਸ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਦੱਖਣ ਤੋਂ ਜਿੱਤ ਕੇ ਆਏ ਵਿਧਾਇਕ ਡਾ ਇੰਦਰਬੀਰ ਨਿੱਝਰ ਨੂੰ (Pro Tem) ਪ੍ਰੋ ਟੇਮ (ਆਰਜ਼ੀ ਤੌਰ ਤੇ ) ਸਪੀਕਰ ਲਾਇਆ ਗਿਆ ਸੀ। ਬੀਤੇ ਕੱਲ੍ਹ ਯਾਨੀ 17 ਮਾਰਚ ਨੁੂੰ ਨਵੀਂ ਬਣੀ ਸਰਕਾਰ ਦਾ ਸ਼ੁਰੂ ਹੋਏ ਇਜਲਾਸ ਵਿੱਚ 117 ਵਿਧਾਇਕਾਂ ਨੂੰ ਪ੍ਰੋਟੇਮ ਸਪੀਕਰ ਡਾ ਇੰਦਰਬੀਰ ਨਿੱਝਰ ਨੇ ਸਹੁੰ ਚਕਾਉਣ ਦਾ ਕਾਰਜ ਪੂਰਾ ਕੀਤਾ ਸੀ।
ਹੁਣ ਕੱਲ੍ਹ ਸਪੀਕਰ ਦੀ ਚੋਣ ਕਰਵਾਈ ਜਾਣੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੂੰ ਵਿਧਾਨ ਸਭਾ ਦਾ ਸੰਚਾਲਨ ਕਰਨ ਲਈ ਸਪੀਕਰ ਦੇ ਅਹੁਦੇ ਤੇ ਲਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸਰਵਜੀਤ ਕੌਰ ਮਾਣੂੰਕੇ ਤੇ ਪ੍ਰਿੰਸੀਪਲ ਬੁੱਧ ਰਾਮ ਦਾ ਨਾਂਅ ਵੀ ਸਪੀਕਰ ਦੇ ਅਹੁਦੇ ਲਈ ਵਿਚਾਰ ਚਰਚਾ ਵਿਚ ਆਇਆ ਹੇੈ।