ਕੋਵਿਡ-19: ਟੀਕੇ ਭੰਡਾਰ ਕੇਂਦਰਾਂ ‘ਤੇ 24 ਘੰਟੇ ਪੁਲਿਸ ਰਹੇਗੀ ਤਾਇਨਾਤ

TeamGlobalPunjab
1 Min Read

ਨਵੀਂ ਦਿੱਲੀ  – ਦਿੱਲੀ ਦੇ ਜਨਤਕ ਤੇ ਅਣਅਧਿਕਾਰਤ ਲੋਕਾਂ ਨੂੰ ਕੋਰੋਨਾ ਟੀਕੇ ਭੰਡਾਰ ਕੇਂਦਰ ਤੇ ਟੀਕਾ ਲਗਾਉਣ ਵਾਲੇ ਕੇਂਦਰ ਤੋਂ ਸੌ ਮੀਟਰ ਦੀ ਦੂਰੀ ‘ਤੇ ਰੱਖਿਆ ਜਾਵੇਗਾ। ਕੇਂਦਰਾਂ ਤੋਂ ਕੁਝ ਦੂਰੀ ‘ਤੇ ਇਕ ਪੱਟੀ ਬਣਾਈ ਜਾਵੇਗੀ, ਜਿਸਤੋਂ ਆਮ ਲੋਕਾਂ ਨੂੰ ਦੂਰ ਹੀ ਰੱਖਿਆ ਜਾਵੇਗਾ। ਟੀਕੇ ਭੰਡਾਰ ਕੇਂਦਰਾਂ ਦੀ ਸੁਰੱਖਿਆ ਲਈ 24 ਘੰਟੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ।

ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ ਦੇ ਕੋਰੋਨਾ ਟੀਕੇ ਲਈ ਬਣਾਏ ਗਏ ਨੋਡਲ ਅਧਿਕਾਰੀ ਮੁਕੇਸ਼ ਚੰਦਰ ਨੇ ਕਿਹਾ ਕਿ ਸਾਰੇ ਕੇਂਦਰਾਂ ‘ਚ 24 ਘੰਟੇ ਸੁਰੱਖਿਆ ਰਹੇਗੀ। ਅਰਧ ਸੈਨਿਕ ਬਲ ਦਿੱਲੀ ਪੁਲਿਸ ਦੇ ਜਵਾਨਾਂ ਦੇ ਨਾਲ ਤਾਇਨਾਤ ਕੀਤੇ ਜਾਣਗੇ। ਆਮ ਲੋਕਾਂ ਨੂੰ ਭੰਡਾਰਨ ਤੇ ਟੀਕਾਕਰਨ ਕੇਂਦਰਾਂ ਕੋਲ ਜਾਣ ਨਹੀਂ ਦਿੱਤਾ ਜਾਵੇਗਾ। ਇਸਤੋਂ ਇਲਾਵਾ ਕੇਂਦਰ ਦੇ ਅੰਦਰ ਜਾਣ ਦੀ ਆਗਿਆ ਸਿਰਫ ਅਧਿਕਾਰਤ ਵਿਅਕਤੀ ਨੂੰ ਹੀ ਦਿੱਤੀ ਜਾਵੇਗੀ ਮੁਕੇਸ਼  ਨੇ ਦੱਸਿਆ ਕਿ ਟੀਕੇ ਲਗਾਉਣ ਤੇ ਲਿਜਾਣ ਵਾਲੇ ਵਾਹਨਾਂ ਲਈ ਰਸਤੇ ਤੈਅ ਕੀਤੇ ਜਾਣਗੇ। ਦਿੱਲੀ ਸਰਕਾਰ ਤੋਂ ਪ੍ਰਾਪਤ ਹੋਏ ਆਦੇਸ਼ਾਂ ਅਨੁਸਾਰ, ਦਿੱਲੀ ਪੁਲਿਸ ਆਪਣੀ ਰਣਨੀਤੀ ਬਣਾਏਗੀ।

ਦਿੱਲੀ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ, ਇੱਕ ਦਿਨ ਵਿੱਚ ਸਿਰਫ 100 ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ

Share this Article
Leave a comment