ਵੈਨਕੂਵਰ : ਕੈਨੇਡਾ ਦੇ ਵੈਨਕੂਵਰ ‘ਚ ਸਥਿਤ ਕਾਮਾਗਾਟਾਮਾਰੂ ਘਟਨਾ ਦੀ ਯਾਦਗਾਰ ’ਤੇ ਕਿਸੇ ਵਿਅਕਤੀ ਨੇ ਚਿੱਟਾ ਰੰਗ ਫੇਰ ਦਿੱਤਾ। ਨਸਲੀ ਹਮਲੇ ਦੀ ਇਸ ਘਟਨਾ ਨੂੰ ਘਿਨਾਉਣੀ ਕਰਾਰ ਦਿੱਤਾ ਗਿਆ ਹੈ ਜਿਸ ਕਾਰਨ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ।
ਇਸ ਘਟਨਾ ‘ਤੇ ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਕੈਨੇਡਾ ਵਰਗੇ ਮੁਲਕ ‘ਚ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ।
ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਇਕ ਵਿਅਕਤੀ ਕਾਮਾਗਾਟਾਮਾਰੂ ਦੀ ਯਾਦਗਾਰ ’ਤੇ ਗਿਆ ਅਤੇ ਹਰ ਪਾਸੇ ਚਿੱਟੇ ਰੰਗ ਨਾਲ ਆਪਣੇ ਹੱਥਾਂ ਦੇ ਨਿਸ਼ਾਨ ਬਣਾਉਣ ਲੱਗਿਆ।
Very saddened to see the Komagata Maru Memorial defaced with graffiti today.
Handprints all over the names of those who were on the ship. @CitImmCanada@CityofVancouver @marshalederman pic.twitter.com/poTzanBlOw
— Jindi Singh KA (@jindisinghka) August 22, 2021
ਇਸ ਤੋਂ ਬਾਅਦ ਉਸ ਨੇ ਬਰੱਸ਼ ਨਾਲ ਕਾਮਾਗਾਟਾਮਾਰੂ ਜਹਾਜ਼ ‘ਚ ਸਵਾਰ ਪੰਜਾਬੀਆਂ ਦੇ ਨਾਂ ’ਤੇ ਰੰਗ ਫੇਰਨਾ ਸ਼ੁਰੂ ਕਰ ਦਿੱਤਾ। ਇੱਕ ਰਿਪੋਰਟ ਮੁਤਾਬਕ ਕਾਮਾਗਾਟਾਮਾਰੂ ਦੁਖਾਂਤ ਦੀ ਯਾਦਗਾਰ ’ਤੇ ਹਮਲਾ ਕਰਨ ਵਾਲਾ ਕਹਿ ਰਿਹਾ ਸੀ ਕਿ ਇਹ ਮੇਰਾ ਵੈਨਕੂਵਰ ਨਹੀਂ ਹੈ।
ਇਸ ਤੋਂ ਇਲਾਵਾ ਹਰਜੀਤ ਸਿੰਘ ਸੱਜਣ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
This act of vandalism at the Komagata Maru memorial in #Vancouver is heartbreaking.
The descendants of the ship & many
Canadians have fought to recognize this part of our history & educate 🇨🇦s. This ignorant act won’t deter us from sharing their stories.https://t.co/u8EwGs0SRY
— Harjit Sajjan (@HarjitSajjan) August 23, 2021
The vandalism of the Komagata Maru Memorial in Vancouver is a despicable act of hate. The memorial is a reminder of a dark chapter of racism in our history. Acts of hate like this have no place in our country and we will continue to fight against it.
— Justin Trudeau (@JustinTrudeau) August 23, 2021