ਨਵੀਂ ਦਿੱਲੀ: ਆਈਪੀਐਲ ਮੁਕਾਬਲੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਜਿੱਤਿਆ ਮੈਚ ਹਾਰ ਗਈ। ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਅਬੂਧਾਬੀ ਵਿੱਚ ਕੋਲਕਾਤਾ ਦੇ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਨੇ 14.1 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 115 ਦੌੜਾਂ ਬਣਾ ਲਈਆਂ ਸਨ ਤੇ ਉਸ ਦੀ ਜਿੱਤ ਪੱਕੀ ਹੋ ਚੁੱਕੀ ਸੀ। ਕੇ.ਐੱਲ ਰਾਹੁਲ ਅਤੇ ਮਯੰਕ ਅਗਰਵਾਲ ਦੇ ਅਰਧ ਸੈਂਕੜੇ ਬਦੌਲਤ ਪੰਜਾਬ ਨੂੰ ਇੱਕ ਸਮੇਂ 18 ਗੇਂਦਾਂ ਵਿੱਚ ਸਿਰਫ 22 ਦੌੜਾਂ ਦੀ ਲੋੜ ਸੀ।
What a win this for @KKRiders. They win by 2 runs and register another win in #Dream11IPL #KXIPvKKR pic.twitter.com/hdNC5pHenc
— IndianPremierLeague (@IPL) October 10, 2020
ਪਰ ਪੰਜਾਬ ਦੀ ਟੀਮ ਇਹ ਟੀਚਾ ਹਾਸਲ ਨਾ ਕਰ ਸਕੀ। ਜਲਦੀ ਨਾਲ ਵਿਕਟਾਂ ਡਿੱਗਣ ਕਾਰਨ ਆਖਰੀ 6 ਗੇਂਦਾਂ ਵਿੱਚ ਪੰਜਾਬ ਨੂੰ 14 ਦੌੜਾਂ ਦੀ ਲੋੜ ਸੀ। ਇਸ ਮੈਚ ਵਿੱਚ ਲੋਕੇਸ਼ ਰਾਹੁਲ ਨੇ 74 ਦੌੜਾਂ ਬਣਾਈਆਂ ਜਦਕਿ ਮਯੰਕ ਅਗਰਵਾਲ ਨੇ 56 ਦੌੜਾਂ ਬਣਾਈਆਂ ਸਨ।