ਮੁਖਤਾਰ ਅੰਸਾਰੀ ਲਈ ਬੁਲੇਟ ਪਰੂਫ ਐਂਬੂਲੈਂਸ ਕਿਵੇਂ ਤੇ ਕਿੱਥੇ ਕੀਤੀ ਗਈ ਸੀ ਤਿਆਰ, ਹੋਇਆ ਵੱਡਾ ਖੁਲਾਸਾ

TeamGlobalPunjab
2 Min Read

ਚੰਡੀਗੜ੍ਹ :  ਗੈਂਗਸਟਰ ਤੋਂ ਸਿਆਸਤਦਾਨ ਬਣੇ ਯੂਪੀ ਦੇ ਬਾਹੂਬਲੀ ਮੁਖਤਾਰ ਅੰਸਾਰੀ ਦੀ ਬੁਲੇਟ ਪਰੂਫ ਐਂਬੂਲੈਂਸ ਬਣਾਉਣ ਦੇ ਮਾਮਲੇ ਵਿੱਚ ਵੱਡੇ ਖੁਲਾਸੇ ਹੋਏ ਹਨ । ਇਸ ਐਂਬੂਲੈਂਸ ਨੂੰ ਨਾ ਤਾਂ ਉੱਤਰ ਪ੍ਰਦੇਸ਼ ‘ਚ ਤਿਆਰ ਕੀਤਾ ਗਿਆ ਤੇ ਨਾ ਹੀ ਚੰਡੀਗੜ੍ਹ ‘ਚ ਬੁਲੇਟ ਪਰੂਫ ਐਂਬੂਲੈਂਸ ਤਿਆਰ ਕੀਤੀ ਗਈ। ਇਸ ਐਂਬੂਲੈਂਸ ਨੂੰ ਪੰਜਾਬ ‘ਚ ਬਣਾਇਆ ਗਿਆ ਸੀ।

ਐਂਬੂਲੈਂਸ ਨੂੰ ਲੈ ਕੇ ਪੰਜਾਬ ਸਰਕਾਰ ਪੁਲੀਸ ਦਾ ਬਚਾਓ ਲਈ ਰੁੱਖ ਅਖਤਿਆਰ ਕਰਨ ‘ਚ ਲੱਗੀ ਹੋਈ ਹੈ। ਜਦਕਿ ਉੱਤਰ ਪ੍ਰਦੇਸ਼ ਪੁਲੀਸ ਨੇ ਇਸਦੀ ਜਾਣਕਾਰੀ ਜੁਟਾਈ ਹੈ ਕਿ ਐਂਬੂਲੈਂਸ ਨੂੰ 2013 ‘ਚ ਪੰਜਾਬ ਵਿੱਚ  ਹੀ ਤਿਆਰ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਇਸ ਨੂੰ ਮੋਹਾਲੀ ਦੀ ਇਕ ਫੈਕਟਰੀ ‘ਚ ਹੀ ਤਿਆਰ ਕੀਤਾ ਗਿਆ ਸੀ। ਐਂਬੂਲੈਂਸ ਨੂੰ ਬੁਲੇਟ ਪਰੂਫ ਤਿਆਰ ਕਰਨ ਦੇ ਲਈ ਮੁਖਤਾਰ ਅੰਸਾਰੀ ਦੇ ਖ਼ਾਸ ਵਪਾਰੀ ਜਿਸ ਦਾ ਫੈਬਰੀਕੇਸ਼ਨ ਦਾ ਵੱਡਾ ਕਾਰੋਬਾਰ ਹੈ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ।

ਉੱਧਰ ਮੁਖਤਾਰ ਅੰਸਾਰੀ ਨੂੰ ਲੈ ਕੇ ਬੁਲੇਟ ਪਰੂਫ ਐਂਬੂਲੈਂਸ ‘ਤੇ ਪੈਦਾ ਹੋਏ ਘਮਸਾਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਸਦਰ ਥਾਣੇ ਵਿੱਚ ਪੁਲੀਸ ਨੇ ਬੀਜੇਪੀ ਦੇ ਲੀਡਰ ਡਾ ਅਲਕਾ ਰਾਏ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਹ ਕੇਸ ਬਾਰਾਬੰਕੀ  ਆਰਟੀਓ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ। UP 41 AT 7171  ਨੰਬਰ ਦੀ ਐਂਬੂਲੈਂਸ ਸਾਲ 2013 ‘ਚ ਬਾਰਾਬੰਕੀ ‘ਚ ਰਜਿਸਟਰ ਕੀਤੀ ਗਈ ਸੀ। ਇਸ ‘ਤੇ ਸੰਜੀਵਨੀ ਹਸਪਤਾਲ  ਦੇ ਡਾਇਰੈਕਟਰ ਡਾ ਐਸ ਐਨ ਰਾਏ ਦੇ ਸਾਈਨ ਵੀ ਮੌਜੂਦ ਹਨ।ਜਿਸ ਤੋਂ ਬਾਅਦ ਪੁਲੀਸ ਨੇ ਡਾਕਟਰ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।

Share This Article
Leave a Comment