ਚੰਡੀਗੜ੍ਹ:: ਕਿਸਾਨ ਆਗੂਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਗਲੇ ਦੋ ਦਿਨਾਂ ਲਈ ਦਿੱਲੀ ਕੂਚ ਰੁਕਿਆ ਗਿਆ ਹੈ। ਦੋ ਦਿਨਾਂ ਬਾਅਦ ਅੱਗੇ ਦੀ ਰਣਨੀਤੀ ਬਾਰੇ ਦੱਸਾਂਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖਨੌਰੀ ਬਾਰਡਰ ਤੇ ਵੱਡਾ ਨੁਕਸਾਨ ਹੋਇਆ ਹੈ। ਉਹ ਖਨੌਰੀ ਵਿਖੇ ਘਟਨਾ ਦਾ ਜਾਇਜ਼ਾ ਲੈਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਨਾਂ ਤਾ ਸਾਡੀਆਂ ਮੰਗਾਂ ਮੰਨ ਰਹੀ ਤੇ ਨਾ ਹੀ ਸਾਨੂੰ ਦਿੱਲੀ ਜਾਣ ਦਿੱਤਾ ਜਾ ਰਿਹਾ ਨਾ ਹੀ ਰਾਹ ਖੋਲ੍ਹੇ ਜਾ ਰਹੇ ਹਨ। ਦੋ ਦਿਨਾਂ ਬਾਅਦ ਸ਼ਾਮ ਨੂੰ ਅਗਲੇ ਪ੍ਰੋਗਰਾਮ ਦੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਮੋਰਚੇ ‘ਚ ਲਗਾਤਾਰ ਆਪਣੇ ਬੰਦੇ ਦਾਖਲ ਕਰ ਰਹੀ ਹੈ। ਜੋ ਸਾਡੇ ਨੌਜਵਾਨਾ ਭੜਕਾਉਂਦੇ ਹਨ। ਪ੍ਰੈੱਸ ਦੀਆਂ ਤਾਰਾਂ ਪੱਟੀਆਂ ਗਈਆਂ, ਓਬੀ ਵੈਨਾ ਬਾਹਰ ਕੱਢੀਆਂ ਗਈਆਂ, ਜਿਹਨਾਂ ਨੇ ਵੀ ਇਹ ਕੰਮ ਕੀਤਾ ਉਹ ਕਿਸਾਨ ਨਹੀਂ ਹਨ ਉਹ ਸਰਕਾਰ ਦੇ ਪੱਖ ਦੇ ਬੰਦੇ ਹਨ।
ਦਸ ਦਈਏ ਕਿ ਪ੍ਰਦਰਸ਼ਨਕਾਰੀ ਕਿਸਾਨ ਸ਼ੰਭੂ ਸਰਹੱਦ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਬੈਰੀਕੇਡਿੰਗ ਹਟਾਉਣ ਲਈ ਕਿਸਾਨ ਆਪਣੇ ਨਾਲ ਜੇਸੀਬੀ ਅਤੇ ਪੋਕਲੇਨ ਵੀ ਲੈ ਕੇ ਜਾ ਰਹੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਫਿਲਹਾਲ ਸਾਡਾ ਮੋਰਚਾ ਜਾਰੀ ਰਹੇਗਾ, ਕੇਂਦਰ ਸਰਕਾਰ ਇਹ ਭੁਲੇਖਾ ਕੱਢ ਦੇਵੇ, ਸਾਡਾ ਅੰਦੋਲਨ ਜਾਰੀ ਰਹੇਗਾ ਪਰ ਦਿੱਲੀ ਕੂਚ ਦਾ ਫੈਸਲਾ ਦੋ ਦਿਨਾਂ ਲਈ ਟਾਲ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।