ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਹੋਈ ਹਿੰਸਾ ਤੋਂ ਬਾਅਦ ਟਰੈਕਟਰ ਪਰੇਡ ਨੂੰ ਤੁਰੰਤ ਪ੍ਰਭਾਵ ਰੱਦ ਕਰ ਦਿੱਤਾ ਸੀ। ਮੋਰਚੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਟਰੈਕਟਰ ਪਰੇਡ ‘ਚ ਹਿੱਸਾ ਲੈ ਰਹੇ ਸਾਰੇ ਕਿਸਾਨ ਵਾਪਸ ਆਪਣੇ-ਆਪਣੇ ਠਿਕਾਣਿਆਂ ‘ਤੇ ਆ ਜਾਣ ਤਾਂ ਜੋ ਉਹ ਅੰਦੋਲਨ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਚਲਾ ਸਕਣ।
ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਐਲਾਨ ਕੀਤਾ ਕਿ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਜਾਰੀ ਰਹੇਗਾ ਅਤੇ ਅਗਲੀ ਰਣਨੀਤੀ ‘ਤੇ ਵਿਚਾਰ ਕਰ ਕੇ ਜਦਲੀ ਹੀ ਇਸ ‘ਤੇ ਫੈਸਲਾ ਲਿਆ ਜਾਵੇਗਾ।